ਨਵੀਂ ਦਿੱਲੀ, 8 ਜਨਵਰੀ
ਦੇਸ਼ ਦੇ ਪੰਜ ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦੇ ਅੱਜ ਐਲਾਨ ਹੋਣ ਮਗਰੋਂ ਚੋਣ ਜ਼ਾਬਤਾ ਵੀ ਲਾਗੂ ਹੋ ਗਿਆ ਹੈ। ਚੋਣ ਕਮਿਸ਼ਨ ਨੇ ਕਿਹਾ ਹੈ ਕਿ ਗੋਆ, ਮਨੀਪੁਰ, ਪੰਜਾਬ, ਉੱਤਰਾਖੰਡ ਤੇ ਯੂਪੀ ਵਿੱਚ ਸਾਰੇ ਉਮੀਦਵਾਰਾਂ, ਸਿਆਸੀ ਦਲਾਂ ਤੇ ਮੌਜੂਦਾ ਸਰਕਾਰਾਂ ’ਤੇ ਚੋਣ ਜ਼ਾਬਤੇ ਦੇ ਨਿਯਮ ਲਾਗੂ ਹੋਣਗੇ। ਇਨ੍ਹਾਂ ਸੂਬਿਆਂ ਬਾਰੇ ਕੋਈ ਵੀ ਐਲਾਨ ਜਾਂ ਨੀਤੀਗਤ ਫੈਸਲਾ ਲੈਣ ਵੇਲੇ ਕੇਂਦਰ ਸਰਕਾਰ ’ਤੇ ਵੀ ਚੋਣ ਜ਼ਾਬਤਾ ਲਾਗੂ ਰਹੇਗਾ। ਜ਼ਾਬਤੇ ਦੌਰਾਨ ਇਨ੍ਹਾਂ ਸੂਬਿਆਂ ਦੀਆਂ ਸਰਕਾਰਾਂ ਇਹ ਯਕੀਨੀ ਬਣਾਉਣਗੀਆਂ ਕਿ ਸਰਕਾਰੀ ਮਸ਼ੀਨਰੀ ਤੇ ਅਹੁਦਿਆਂ ਦੇ ਦੁਰਵਰਤੋਂ ਨਾ ਕੀਤੀ ਜਾਵੇ। -ਪੀਟੀਆਈ