ਨਵੀਂ ਦਿੱਲੀ, 30 ਮਾਰਚ
ਰੇਲਵੇ ਨੇ ਰਾਤ ਸਮੇਂ ਸਵਾਰੀਆਂ ਨੂੰ ਰੇਲ ਗੱਡੀਆਂ ਵਿੱਚ ਮੋਬਾਈਲ ਚਾਰਜਿੰਗ ਦੀ ਸਹੂਲਤ ਨਾ ਦੇਣ ਦਾ ਫੈਸਲਾ ਕੀਤਾ ਹੈ। ਇਸ ਤਹਿਤ ਰਾਤ 11 ਵਜੇ ਤੋਂ ਸਵੇਰੇ 5 ਵਜੇ ਤਕ ਰੇਲਗੱਡੀਆਂ ਵਿੱਚ ਮੋਬਾਈਲ ਚਾਰਜਿੰਗ ਸਵਿੱਚ ਵਿੱਚ ਬਿਜਲੀ ਸਪਲਾਈ ਬੰਦ ਰਹੇਗੀ। ਰੇਲਵੇ ਨੇ ਇਹ ਕਦਮ ਅੱਗ ਦੀਆਂ ਘਟਨਾਵਾਂ ਤੋਂ ਬਚਾਅ ਵਜੋਂ ਚੁੱਕਿਆ ਹੈ। ਪੱਛਮੀ ਰੇਲਵੇ ਨੇ 16 ਮਾਰਚ ਤੋਂ ਇਸ ’ਤੇ ਅਮਲ ਆਰੰਭ ਦਿੱਤਾ ਹੈ। ਪੱਛਮੀ ਰੇਲਵੇ ਦੇ ਅਧਿਕਾਰੀ ਸੁਮਿਤ ਠਾਕੁਰ ਨੇ ਇਸ ਦੀ ਪੁਸ਼ਟੀ ਕੀਤੀ ਹੈ। -ਏਜੰਸੀ