ਨਵੀਂ ਦਿੱਲੀ, 16 ਜੁਲਾਈ
ਉੱਤਰੀ ਰੇਲਵੇ ਨੇ ਪੰਜਾਬ ਅਤੇ ਹਰਿਆਣਾ ਵਿਚ 130 ਕਿਲੋਮੀਟਰ ਲੰਬੀ ਲਾਈਨ ਦਾ ਬਿਜਲੀਕਰਨ ਮੁਕੰਮਲ ਕਰ ਲਿਆ ਹੈ। ਇਸ ਸੈਕਸ਼ਨ ਵਿਚ ਡੀਜ਼ਲ ਇੰਜਣਾਂ ਦੀ ਵਰਤੋਂ ਪੂਰੀ ਤਰ੍ਹਾਂ ਖਤਮ ਹੋ ਜਾਵੇਗੀ। ਉੱਤਰੀ ਰੇਲਵੇ ਵੱਲੋਂ ਜਾਰੀ ਬਿਆਨ ਅਨੁਸਾਰ ਧੂਰੀ (ਪੰਜਾਬ) ਜਾਖਲ (ਹਰਿਆਣਾ) ਲਾਈਨ ’ਤੇ 62 ਕਿਲੋਮੀਟਰ ਅਤੇ ਅੰਬਾਲਾ ਡਿਵੀਜ਼ਨ ਦੀ ਧੂਰੀ-ਲਹਿਰਾ ਮੁਹੱਬਤ ਸਿੰਗਲ ਲਾਈਨ ’ਤੇ 68 ਕਿਲੋਮੀਟਰ ’ਤੇ ਬਿਜਲੀਕਰਨ ਕੀਤਾ ਗਿਆ ਹੈ। ਇਨ੍ਹਾਂ ‘ਤੇ 120 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦਾ ਟੈਸਟ ਵੀ ਪੂਰਾ ਕਰ ਲਿਆ ਗਿਆ ਹੈ।