ਮੁੰਬਈ, 12 ਜੁਲਾਈ
ਇੱਥੇ ਇਕ ਵਿਸ਼ੇਸ਼ ਅਦਾਲਤ ਨੇ ਐਲਗਾਰ ਪ੍ਰੀਸ਼ਦ ਕੇਸ ਦੇ ਮੁਲਜ਼ਮ ਆਨੰਦ ਤੇਲਤੁੰਬੜੇ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ। ਵਿਸ਼ੇਸ਼ ਜੱਜ ਨੇ ਇਸਤਗਾਸਾ ਪੱਖ ਦੀ ਉਸ ਦਲੀਲ ਨੂੰ ਸਵੀਕਾਰ ਕੀਤਾ ਕਿ ਤੇਲਤੁੰਬੜੇ (70) ਖ਼ਿਲਾਫ਼ ਕਾਫ਼ੀ ਸਬੂਤ ਹਨ। ਮਾਮਲੇ ਦੀ ਜਾਂਚ ਐਨਆਈਏ ਵੱਲੋਂ ਕੀਤੀ ਜਾ ਰਹੀ ਹੈ। ਤੇਲਤੁੰਬੜੇ ਨੂੰ ਪਿਛਲੇ ਸਾਲ ਅਪਰੈਲ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਜਨਵਰੀ 2021 ਵਿਚ ਆਪਣੀ ਇਕ ਜ਼ਮਾਨਤ ਅਰਜ਼ੀ ਵਿਚ ਆਨੰਦ ਨੇ ਕਿਹਾ ਸੀ ਕਿ ਉਸ ਖ਼ਿਲਾਫ਼ ਲਾਏ ਗਏ ਦੋਸ਼ ਝੂਠੇ ਹਨ। ਤੇਲਤੁੰਬੜੇ ਇਸ ਵੇਲੇ ਤਲੋਜਾ ਜੇਲ੍ਹ ਵਿਚ ਹੈ। ਐਨਆਈਏ ਦੇ ਵਕੀਲ ਨੇ ਕਿਹਾ ਕਿ ਤੇਲਤੁੰਬੜੇ ਸੀਪੀਆਈ (ਮਾਓਇਸਟ) ਦਾ ਸਰਗਰਮ ਮੈਂਬਰ ਹੈ। -ਪੀਟੀਆਈ