ਮੁੰਬਈ: ਐਲਗਾਰ ਪ੍ਰੀਸ਼ਦ ਕੇਸ ਵਿਚ ਗ੍ਰਿਫ਼ਤਾਰ ਕੀਤੇ ਗਏ ਆਦਿਵਾਸੀ ਹੱਕਾਂ ਦੇ ਕਾਰਕੁਨ ਸਟੈਨ ਸਵਾਮੀ ਦੀ ਜ਼ਮਾਨਤ ਅਰਜ਼ੀ ਵਿਸ਼ੇਸ਼ ਐਨਆਈਏ ਅਦਾਲਤ ਨੇ ਖਾਰਜ ਕਰ ਦਿੱਤੀ ਹੈ। ਸਵਾਮੀ ਨੇ ਸਿਹਤ ਤੇ ਕਈ ਹੋਰ ਕਾਰਨਾਂ ਦਾ ਹਵਾਲਾ ਦੇ ਕੇ ਜ਼ਮਾਨਤ ਮੰਗੀ ਸੀ ਪਰ ਜੱਜ ਨੇ ਇਸ ਨੂੰ ਖਾਰਜ ਕਰ ਦਿੱਤਾ। ਸਵਾਮੀ ਨੂੰ ਰਾਂਚੀ ਵਿਚ ਅਕਤੂਬਰ 2020 ’ਚ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਉਦੋਂ ਤੋਂ ਹੀ ਉਹ ਨਵੀਂ ਮੁੰਬਈ ਦੀ ਤਾਲੋਜਾ ਜੇਲ੍ਹ ਵਿਚ ਕੈਦ ਹੈ। ਸਵਾਮੀ ਦੇ ਵਕੀਲਾਂ ਮੁਤਾਬਕ ਉਸ ਨੂੰ ਪਾਰਕਿਨਸਨ ਬੀਮਾਰੀ ਹੈ ਤੇ ਦੋਵਾਂ ਕੰਨਾਂ ਤੋਂ ਸੁਣਦਾ ਵੀ ਨਹੀਂ ਹੈ। ਇਸ ਤੋਂ ਇਲਾਵਾ ਕਈ ਹੋਰ ਬੀਮਾਰੀਆਂ ਵੀ ਹਨ। ਐਨਆਈਏ ਨੇ ਜ਼ਮਾਨਤ ਅਰਜ਼ੀ ਦਾ ਵਿਰੋਧ ਕਰਦਿਆਂ ਕਿਹਾ ਕਿ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਸਵਾਮੀ ਸੀਪੀਆਈ (ਮਾਓਵਾਦੀ) ਫਰੰਟ ਨਾਲ ਜੁੜੇ ਸੰਗਠਨਾਂ ਦਾ ਕੱਟੜ ਸਮਰਥਕ ਰਿਹਾ ਹੈ। -ਪੀਟੀਆਈ