ਨਵੀਂ ਦਿੱਲੀ, 13 ਦਸੰਬਰ
ਐਂਪਲਾਈਜ਼ ਪ੍ਰੋਵੀਡੈਂਟ ਫੰਡ ਸੰਗਠਨ (ਈਪੀਐੱਫਓ) ਦਸੰਬਰ ਦੇ ਅੰਤ ਤੱਕ ਵਿੱਤੀ ਸਾਲ 2019- 20 ਲਈ ਲਗਭਗ ਛੇ ਕਰੋੜ ਖਾਤਾਧਾਰੀਆਂ ਦੇ ਖਾਤਿਆਂ ਵਿਚ 8.5 ਪ੍ਰਤੀਸ਼ਤ ਵਿਆਜ ਦੀ ਇਕਮੁਸ਼ਤ ਰਾਸ਼ੀ ਪਾਵੇਗਾ। ਇਸ ਤੋਂ ਪਹਿਲਾਂ ਸਤੰਬਰ ਵਿੱਚ ਕਿਰਤ ਮੰਤਰੀ ਸੰਤੋਸ਼ ਗੰਗਵਾਰ ਦੀ ਅਗਵਾਈ ਵਿੱਚ ਟਰੱਸਟੀਆਂ ਦੀ ਮੀਟਿੰਗ ਵਿੱਚ ਈਪੀਐਫਓ ਨੇ 8.15 ਪ੍ਰਤੀਸ਼ਤ ਅਤੇ 0.35 ਪ੍ਰਤੀਸ਼ਤ ਦੀਆਂ ਦੋ ਕਿਸ਼ਤਾਂ ਵਿੱਚ ਵਿਆਜ ਪਾਉਣ ਦਾ ਫੈਸਲਾ ਕੀਤਾ ਸੀ।