ਨਵੀਂ ਦਿੱਲੀ, 15 ਜੂਨ
ਈਪੀਐਫਓ ਨੇ ਆਧਾਰ ਨਾਲ ਜੁੜੇ ਯੂਨੀਵਰਸਲ ਖਾਤਾ ਨੰਬਰ (ਯੂਏਐਨ) ਨਾਲ 1 ਸਤੰਬਰ, 2021 ਤੱਕ ਪੀਐਫ ਰਿਟਰਨ ਭਰਨ ਦੇ ਹੁਕਮਾਂ ਨੂੰ ਲਾਗੂ ਕਰਨ ਦਾ ਅਮਲ ਮੁਲਤਵੀ ਕਰ ਦਿੱਤਾ ਹੈ। ਇਸ ਨਾਲ ਰੁਜ਼ਗਾਰਦਾਤਾ ਨੂੰ ਆਪਣੇ ਕਰਮਚਾਰੀਆਂ ਦੇ ਪੀਐਫ ਖਾਤਿਆਂ ਜਾਂ ਯੂਏਐਨ ਨੂੰ ਆਧਾਰ ਨਾਲ ਜੋੜਨ ਲਈ ਵਧੇਰੇ ਸਮਾਂ ਮਿਲ ਜਾਵੇਗਾ। ਇਸ ਤੋਂ ਪਹਿਲਾਂ, ਈਪੀਐਫਓ ਨੇ ਇਸ ਲਈ 1 ਜੂਨ 2021 ਦੀ ਤਰੀਕ ਤੈਅ ਕੀਤੀ ਸੀ। ਈਪੀਐਫਓ ਵੱਲੋਂ ਜਾਰੀ ਹੁਕਮ ਵਿੱਚ ਕਿਹਾ ਗਿਆ ਹੈ ਕਿ ਆਧਾਰ ਪ੍ਰਮਾਣਿਤ ਯੂਏਐਨਜ਼ ਨਾਲ ਈਸੀਆਰ (ਇਲੈਕਟ੍ਰਾਨਿਕ ਚਲਾਨ ਕਮ ਰਸੀਦ ਜਾਂ ਪੀਐਫ ਰਿਟਰਨ) ਦਾਖਲ ਕਰਨ ਦੀ ਤਰੀਕ 1 ਸਤੰਬਰ 2021 ਤੱਕ ਵਧਾ ਦਿੱਤੀ ਗਈ ਹੈ। -ਏਜੰਸੀ