ਨਵੀਂ ਦਿੱਲੀ, 9 ਜੂਨ
ਕੋਵਿਡ-19 ਟੀਕਾ ਲਗਵਾਉਣ ਵਾਲੇ ਹੁਣ ਕੋਵਿਨ ਪੋਰਟਲ ‘ਤੇ ਆਪਣੇ ਕਰੋਨਾ ਟੀਕਾਕਰਨ ਸਰਟੀਫਿਕੇਟ ਵਿਚ ਹੋਈਆਂ ਗਲਤੀਆਂ ਨੂੰ ਆਪਣੇ-ਆਪ ਸੁਧਾਰ ਸਕਦੇ ਹਨ। ਸਰਕਾਰ ਨੇ ਨਵੇਂ ਅੱਪਡੇਟ ਦਾ ਐਲਾਨ ਕੀਤਾ ਹੈ, ਜਿਸ ਨਾਲ ਬਿਨੈਕਾਰ ਨੂੰ ਟੀਕਾਕਰਨ ਸਰਟੀਫਿਕੇਟ ਵਿਚ ਨਾਮ, ਜਨਮ ਮਿਤੀ ਅਤੇ ਲਿੰਗ ਬਾਰੇ ਹੋਈਆਂ ਗਲਤੀਆਂ ਨੂੰ ਸੁਧਾਰਿਆ ਜਾ ਸਕਦਾ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਵਧੀਕ ਸਕੱਤਰ ਵਿਕਾਸ ਸ਼ੀਲ ਨੇ ਬੁੱਧਵਾਰ ਨੂੰ ਕਿਹਾ ਕਿ ਉਪਭੋਗਤਾ ਕੋਵਿਨ ਵੈੱਬਸਾਈਟ ਦੇ ਜ਼ਰੀਏ ਇਹ ਸੁਧਾਰ ਕਰ ਸਕਦੇ ਹਨ।