ਨਵੀਂ ਦਿੱਲੀ, 3 ਅਗਸਤ
ਟੀਕਾਕਰਨ ਸਬੰਧੀ ਸਪਲਾਈ ਪ੍ਰਣਾਲੀ ਦੀ ਮਜ਼ਬੂਤੀ ਲਈ ਤਕਨੀਕੀ ਮੱਦਦ ਮੁਹੱਈਆ ਕਰਾਊਣ ਵਾਲੇ ਇਲੈਕਟ੍ਰਾਨਿਕ ਵੈਕਸਿਨ ਇੰਟੈਲੀਜੈਂਸ ਨੈੱਟਵਰਕ (ਈਵੀਆਈਐੱਨ) ਨੇ 32 ਸੂਬਿਆਂ ਅਤੇ ਕੇਂਦਰੀ ਸ਼ਾਸਤ ਪ੍ਰਦੇਸ਼ਾਂ (ਯੂਟੀਜ਼) ਤੱਕ ਪਹੁੰਚ ਬਣਾ ਲਈ ਹੈ ਅਤੇ ਬਾਕੀ ਖੇਤਰਾਂ ਵਿੱਚ ਵੀ ਇਹ ਨੈੱਟਵਰਕ ਜਲਦੀ ਹੀ ਪਹੁੰਚਾਇਆ ਜਾਵੇਗਾ। ਸਿਹਤ ਮੰਤਰਾਲੇ ਨੇ ਜਾਰੀ ਬਿਆਨ ਰਾਹੀਂ ਦੱਸਿਆ, ‘‘ਇਸ ਪ੍ਰਣਾਲੀ ਨੂੰ ਕੋਵਿਡ-19 ਮਹਾਮਾਰੀ ਦੌਰਾਨ ਲੋੜੀਂਦੀਆਂ ਤਬਦੀਲੀਆਂ ਨਾਲ ਜਾਰੀ ਰੱਖਿਆ ਗਿਆ ਤਾਂ ਜੋ ਜ਼ਰੂਰੀ ਟੀਕਾਕਾਰਨ ਸੇਵਾਵਾਂ ਲਗਾਤਾਰ ਯਕੀਨੀ ਬਣਾਈਆਂ ਜਾ ਸਕਣ ਅਤੇ ਸਾਡੇ ਬੱਚਿਆਂ ਤੇ ਗਰਭਵਤੀ ਮਾਵਾਂ ਦਾ ਟੀਕਾਕਰਨ ਰਾਹੀਂ ਰੋਕਥਾਮ ਵਾਲੀਆਂ ਬਿਮਾਰੀਆਂ ਤੋਂ ਬਚਾਅ ਹੋ ਸਕੇ।’’ ਬਿਆਨ ਵਿੱਚ ਅੱਗੇ ਕਿਹਾ ਗਿਆ ਕਿ ਈਵੀਆਈਐੱਨ ਦੇਸ਼ ਦੇ 32 ਸੂਬਿਆਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਤੱਕ ਪਹੁੰਚ ਗਿਆ ਹੈ ਅਤੇ ਜਲਦੀ ਹੀ ਇਸ ਨੂੰ ਅੰਡੇਮਾਨ ਤੇ ਨਿਕੋਬਾਰ ਟਾਪੂਆਂ, ਚੰਡੀਗੜ੍ਹ, ਲੱਦਾਖ ਅਤੇ ਸਿਕਿੱਮ ਵਿੱਚ ਪਹੁੰਚਾਇਆ ਜਾਵੇਗਾ।
-ਪੀਟੀਆਈ