ਨਵੀਂ ਦਿੱਲੀ, 3 ਫਰਵਰੀ
ਕੌਮੀ ਜਾਂਚ ਏਜੰਸੀ ਐਨਆਈਏ ਨੇ ਇਜ਼ਰਾਇਲੀ ਸਫਾਰਤਖ਼ਾਨੇ ਨੇੜੇ ਹੋਏ ਧਮਾਕੇ ਦੇ ਮਾਮਲੇ ਵਿੱਚ ਦੁਬਾਰਾ ਕੇਸ ਦਰਜ ਕਰਦਿਆਂ ਜਾਂਚ ਆਰੰਭ ਦਿੱਤੀ ਹੈ। ਇਸ ਤੋਂ ਪਹਿਲਾਂ ਦਿੱਲੀ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਸੀ ਪਰ ਮਾਮਲਾ ਅਤਿਵਾਦ ਨਾਲ ਜੁੜੇ ਹੋਣ ਕਾਰਨ ਐਨਆਈਏ ਨੇ ਮਾਮਲੇ ਦੀ ਜਾਂਚ ਸ਼ੁਰੁੂ ਕੀਤੀ ਹੈ। ਗ੍ਰਹਿ ਮੰਤਰਾਲੇ ਨੇ ਮੰਗਲਵਾਰ ਨੂੰ ਕੌਮੀ ਏਜੰਸੀ ਨੂੰ ਘਟਨਾ ਦੀ ਵਿਆਪਕ ਜਾਂਚ ਦੀ ਮਨਜ਼ੂਰੀ ਦਿੱਤੀ ਸੀ। ਇਜ਼ਰਾਇਲੀ ਸਫਾਰਤਖ਼ਾਨੇ ਨੇੜੇ ਬੰਬ ਧਮਾਕਾ 29 ਜਨਵਰੀ ਨੂੰ ਹੋਇਆ ਸੀ। -ਏਜੰਸੀ