ਨਵੀਂ ਦਿੱਲੀ, 3 ਸਤੰਬਰ
ਭਾਰਤੀ ਜਮਹੂਰੀ ਢਾਂਚੇ ਵਿੱਚ ਕਥਿਤ ਦਖ਼ਲ ਦੇ ਮਾਮਲੇ ਵਿੱੰਚ ਕਾਂਗਰਸ ਵੱਲੋਂ ਲਗਾਏ ਦੋਸ਼ਾਂ ਬਾਰੇ ਫੇਸਬੁੱਕ ਨੇ ਕਿਹਾ ਹੈ ਕਿ ਇਹ ਇਕ ਨਿਰਪੱਖ ਪਲੇਟਫਾਰਮ ਹੈ। ਇਹ ਹਰ ਤਰ੍ਹਾਂ ਦੀ ਨਫ਼ਰਤ ਅਤੇ ਕੱਟੜਤਾ ਨੂੰ ਰੱਦ ਕਰਦਾ ਹੈ। ਇਸ ਦੇ ਨਾਲ ਇਹ ਅਜਿਹੇ ਮੰਚ ਵਜੋਂ ਕਾਇਮ ਰਹਿਣਾ ਚਾਹੁੰਦਾ ਜਿਥੇ ਲੋਕ ਖੁੱਲ੍ਹ ਕੇ ਆਪਣੀਆਂ ਭਾਵਨਾਵਾਂ ਜ਼ਾਹਰ ਕਰ ਸਕਣ। ਕਾਂਗਰਸ ਨੇ ਫੇਸਬੁੱਕ ਦੀ ਨਿਰਪੱਖਤਾ ’ਤੇ ਸਵਾਲ ਖੜ੍ਹਾ ਕਰਦਿਆਂ ਇਸ ਦੇ ਮਾਮਲ ਮਾਰਕ ਜ਼ਕਰਬਰਗ ਨੂੰ ਚਿੱਠੀ ਭੇਜੀ ਸੀ। ਫੇਸਬੁੱਕ ਨੇ ਇਸ ਦਾ ਜੁਆਬ ਦਿੱਤਾ ਹੈ ਤੇ ਕਿਹਾ ਹੈ ਕਿ ਦੋਸ਼ਾਂ ਨੂੰ ਗੰਭੀਰਤਾ ਨਾਲ ਲਿਆ ਗਿਆ ਹੈ ਤੇ ਭਵਿੱਖ ਵਿੱਚ ਇਹ ਯਕੀਨੀ ਬਣਾਇਆ ਜਾਵੇਗਾ ਕਿ ਇਹ ਮੰਚ ਨਿਰਪੱਖ ਰਹੇ।