ਮੁੰਬਈ, 27 ਫਰਵਰੀ
ਬੌਲੀਵੁੱਡ ਅਦਾਕਾਰ ਰਿਤਿਕ ਰੌਸ਼ਨ ਨੇ ਉਨ੍ਹਾਂ ਦੇ ਨਾਮ ਤੋਂ ਫ਼ਰਜ਼ੀ ਈ-ਮੇਲ ਅਦਾਕਾਰਾ ਕੰਗਨਾ ਰਣੌਤ ਨੂੰ ਭੇਜੇ ਜਾਣ ਨਾਲ ਸਬੰਧਤ ਆਪਣੀ ਇੱਕ ਸ਼ਿਕਾਇਤ ਦੇ ਮਾਮਲੇ ਵਿੱਚ ਅੱਜ ਮੁੰਬਈ ਕ੍ਰਾਈਮ ਬਰਾਂਚ ਦੀ ਅਪਰਾਧ ਖ਼ੁਫ਼ੀਆ ਇਕਾਈ ਕੋਲ ਬਿਆਨ ਦਰਜ ਕਰਵਾਇਆ। ਇੱਕ ਅਧਿਕਾਰੀ ਨੇ ਦੱਸਿਆ ਕਿ ਰਿਤਿਕ ਦੱਖਣੀ ਮੁੰਬਈ ਵਿੱਚ ਮੁੰਬਈ ਪੁਲੀਸ ਕਮਿਸ਼ਨਰ ਦੇ ਦਫ਼ਤਰ ਲਗਪਗ 11.45 ਵਜੇ ਪਹੁੰਚੇ। ਉਹ ਢਾਈ ਘੰਟੇ ਮਗਰੋਂ ਉਥੋਂ ਗਏ। ਉਨ੍ਹਾਂ ਨੇ ਮਾਸਕ ਅਤੇ ਕਾਲੀ ਟੋਪੀ ਪਾਈ ਹੋਈ ਸੀ। ਰਿਤਿਕ ਨੇ ਸਾਲ 2016 ਵਿੱਚ ਇੱਕ ਸ਼ਿਕਾਇਤ ਦਰਜ ਕਰਵਾਉਂਦਿਆਂ ਦੋਸ਼ ਲਾਇਆ ਸੀ ਕਿ ਕਿਸੇ ਨੇ ਫ਼ਰਜ਼ੀ ਈ-ਮੇਲ ਆਈਡੀ ਤੋਂ ਉਨ੍ਹਾਂ ਦੇ ਨਾਮ ਦੀ ਵਰਤੋਂ ਕਰਕੇ ਅਦਾਕਾਰਾ ਕੰਗਨਾ ਰਣੌਤ ਨੂੰ ਈ-ਮੇਲ ਭੇਜੇ ਹਨ। -ਪੀਟੀਆਈ