ਮੁੰਬਈ, 14 ਅਗਸਤ
ਹਵਾਈ ਸੈਨਾ ਦੀ ਸਾਬਕਾ ਅਧਿਕਾਰੀ ਗੁੰਜਨ ਸਕਸੈਨਾ, ਜਿਸ ਦੀ ਜ਼ਿੰਦਗੀ ’ਤੇ ਬਣੀ ਫ਼ਿਲਮ ਬੁੱਧਵਾਰ ਰਿਲੀਜ਼ ਹੋਈ ਹੈ, ਨੇ ਕਿਹਾ ਉਹ ਖੁਸ਼ਕਿਸਮਤ ਸੀ ਕਿ ਉਸ ਨੂੰ ਭਾਰਤੀ ਹਵਾਈ ਸੈਨਾ ’ਚ ਕਮਾਂਡਿੰਗ ਅਫਸਰਾਂ ਦਾ ਅਤੇ ਘਰ ’ਚ ਪਰਿਵਾਰ ਦਾ ਸਹਿਯੋਗ ਮਿਲਿਆ। ਗੁੰਜਨ, ਜੋ ਕਿ ਕਾਰਗਿਲ ਜੰਗ-1999 ’ਚ ਸ਼ਾਮਲ ਹੋਣ ਵਾਲੀ ਪਹਿਲੀ ਮਹਿਲਾ ਪਾਇਲਟ ਬਣੀ ਸੀ, ਨੇ ਕਿਹਾ, ‘ਜਦੋਂ ਤੁਸੀਂ ਕਿਸੇ ਤਰ੍ਹਾਂ ਦੇ ਮਾਹੌਲ ’ਚ ਹੁੰਦੇ ਹੋ ਤਾਂ ਉੱਥੇ ਵੱਖ-ਵੱਖ ਤਰ੍ਹਾਂ ਦੇ ਵਿਅਕਤੀ ਹੁੰਦੇ ਹਨ ਜੋ ਉਹ ਮਾਹੌਲ ਬਣਾਉਂਦੇ ਹਨ। ਇਨ੍ਹਾਂ ਵਿੱਚੋਂ ਕੁਝ ਵਿਅਕਤੀ ਬਦਲਾਅ ਨੂੰ ਦੂਜਿਆਂ ਦੇ ਮੁਕਾਬਲੇ ਸੌਖਿਆਂ ਹੀ ਅਪਣਾ ਲੈਂਦੇ ਹਨ ਤੇ ਕੁਝ ਨੂੰ ਇਸ ’ਚ ਢਲਣ ਲਈ ਵੱਧ ਸਮਾਂ ਲੱਗਦਾ ਹੈ।’ ਪੀਟੀਆਈ