ਸ੍ਰੀਨਗਰ, 24 ਅਗਸਤ
ਪਾਕਿਸਤਾਨ ਪੱਖੀ ਵੱਖਵਾਦੀ ਨੇਤਾ ਸਈਦ ਅਲੀ ਸ਼ਾਹ ਗਿਲਾਨੀ ਦੇ ਪਰਿਵਾਰ ਨੇ ਅੱਜ ਲੋਕਾਂ, ਜਿਨ੍ਹਾਂ ਵਿੱਚ ਪੱਤਰਕਾਰ ਵੀ ਸ਼ਾਮਲ ਹਨ, ਨੂੰ ਅਪੀਲ ਕੀਤੀ ਕਿ ਗਿਲਾਨੀ ਦੀ ਸਿਹਤ ਜਾਂ ਸਿਆਸਤ ਸਬੰਧੀ ਕੋਈ ਅਧੂਰੀ ਸੂਚਨਾ ਨਾ ਫੈਲਾਈ ਜਾਵੇ।
ਗਿਲਾਨੀ ਦੇ ਪੁੱਤਰਾਂ ਨੇ ਨਈਮ ਗਿਲਾਨੀ ਤੇ ਨਸੀਮ ਗਿਲਾਨੀ ਦੇ ਨਾਂ ਹੇਠ ਜਾਰੀ ਇੱਕ ਬਿਆਨ ’ਚ ਕਿਹਾ ਗਿਆ ਕਿ ਉਨ੍ਹਾਂ ਦੇ ਪਰਿਵਾਰ ਪ੍ਰਤੀ ਕੋਈ ਟਿੱਪਣੀ ਨਹੀਂ ਕੀਤੀ ਜਾਣੀ ਚਾਹੀਦੀ ਕਿਉਂਕਿ ਇਸ ਨਾਲ ਬਿਮਾਰ ਵੱਖਵਾਦੀ ਨੇਤਾ ਦੀ ਸਿਹਤ ਪ੍ਰਭਾਵਿਤ ਹੋ ਰਹੀ ਹੈ।
ਬਿਆਨ ’ਚ ਉਨ੍ਹਾਂ ਕਿਹਾ, ‘ਪਿਛਲੇ ਕੁਝ ਮਹੀਨੇ ਉਨ੍ਹਾਂ ਲਈ ਬਹੁਤੇ ਔਖੇ ਰਹੇ ਹਨ ਕਿਉਂਕਿ ਇੱਕ ਪਾਸੇ ਤਾਂ ਉਹ ਸ੍ਰੀ ਗਿਲਾਨੀ ਦੇ ਸਿਹਤ ਨੂੰ ਲੈ ਕੇ ਰੁੱਝੇ ਹੋਏ ਸਨ ਅਤੇ ਦੂਜਾ ਉਨ੍ਹਾਂ ਦੇ ਸਿਆਸੀ ਮਾਮਲਿਆਂ ਬਾਰੇ ਟਿੱਪਣੀਆਂ ਨੇ ਸਾਡੀ ਨਿੱਜੀ ਅਤੇ ਘਰੇਲੂ ਜ਼ਿੰਦਗੀ ’ਤੇ ਕਾਫ਼ੀ ਅਸਰ ਪਾਇਆ ਹੈ।’ -ਪੀਟੀਆਈ