ਮੁੰਬਈ, 10 ਦਸੰਬਰ
ਕੱਥਕ ਅਤੇ ਕੱਥਕਲੀ ਨੂੰ ਮਿਲਾ ਕੇ ਨਿਵੇਕਲੀ ਨ੍ਰਤਕ ਸ਼ੈਲੀ ਪੇਸ਼ ਕਰਨ ਲਈ ਮਸ਼ਹੂਰ ਡਾਂਸਰ ਅਸਤਾਦ ਦੇਬੂ (73) ਦਾ ਅੱਜ ਮੁੰਬਈ ’ਚ ਦੇਹਾਂਤ ਹੋ ਗਿਆ। ਉਹ ਬਲੱਡ ਕੈਂਸਰ ਨਾਲ ਸਬੰਧਤ ਬਿਮਾਰੀ ਨਾਲ ਪਿਛਲੇ ਕੁਝ ਸਮੇਂ ਤੋਂ ਜੂਝ ਰਹੇ ਸਨ। ਪਰਿਵਾਰ ਨੇ ਉਨ੍ਹਾਂ ਦੇ ਦੇਹਾਂਤ ਦੀ ਸੋਸ਼ਲ ਮੀਡੀਆ ’ਤੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਉਹ 10 ਦਸੰਬਰ ਨੂੰ ਤੜਕੇ ਜਹਾਂ ਛੱਡ ਕੇ ਚਲੇ ਗਏ ਹਨ। ਪਰਿਵਾਰ ਨੇ ਦੱਸਿਆ,‘‘ਉਹ ਆਪਣੇ ਪਿੱਛੇ ਅਭੁੱਲ ਪੇਸ਼ਕਾਰੀਆਂ ਦੀ ਵਿਰਾਸਤ ਛੱਡ ਗਏ ਹਨ। ਕਲਾ ਪ੍ਰਤੀ ਆਪਣੇ ਸਮਰਪਣ ਕਾਰਨ ਉਨ੍ਹਾਂ ਹਜ਼ਾਰਾਂ ਦੋਸਤਾਂ ਅਤੇ ਪ੍ਰਸ਼ੰਸਕਾਂ ਦੇ ਦਿਲਾਂ ’ਚ ਥਾਂ ਬਣਾਈ ਸੀ।’’ -ਪੀਟੀਆਈ