ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 31 ਅਕਤੂਬਰ
ਭਾਰਤੀ ਹਵਾਈ ਸੈਨਾ ਨੇ ਸੋਵੀਅਤ ਮੂਲ ਦੇ ਮਿੱਗ 21 ਲੜਾਕੂ ਜਹਾਜ਼ਾਂ ਦੀ ਇੱਕ ਹੋਰ ਸਕੁਐਡਰਨ ਨੂੰ ਆਪਣੀ ਫਲੀਟ ’ਚੋਂ ਸੇਵਾ ਮੁਕਤ ਕਰ ਦਿੱਤਾ ਹੈ। ਰੱਖਿਆ ਮੰਤਰਾਲੇ ਦੇ ਤਰਜਮਾਨ ਨੇ ਕਿਹਾ ਕਿ ਰਾਜਸਥਾਨ ਦੇ ਬਾੜਮੇਰ ਨੇੜੇ ਉੱਤਰਲਾਈ ਅਧਾਰਤਿ ਭਾਰਤੀ ਹਵਾਈ ਸੈਨਾ ਦੀ ਚੌਥੀ ਸਕੁਐਡਰਨ ਨੂੰ ਮਿੱਗ 21 ਸਕੁਐਡਰਨ ਦੀ ਥਾਂ ਹੁਣ ਸੁਖੋਈ 30-ਐੱਮਕੇਆਈ ਸਕੁਐਡਰਨ ਮਿਲ ਜਾਵੇਗੀ। ਮਿੱਗ-21 ਸਕੁਐਡਰਨ ਨੇ ਲਗਪਗ ਛੇ ਦਹਾਕਿਆਂ ਤੱਕ ਦੇਸ਼ ਦੀ ਸੇਵਾ ਕੀਤੀ ਤੇ ਹਿੰਦ-ਪਾਕਿ ਜੰਗਾਂ ਦੌਰਾਨ ਅਹਿਮ ਯੋਗਦਾਨ ਪਾਇਆ।