ਪੱਤਰ ਪ੍ਰੇਰਕ
ਨਵੀਂ ਦਿੱਲੀ, 25 ਦਸੰਬਰ
ਸਿੰਘੂ, ਟਿਕਰੀ, ਗਾਜ਼ੀਪੁਰ ਤੇ ਪਲਵਲ ’ਤੇ ਚੱਲ ਰਹੇ ਧਰਨਿਆਂ ’ਚ ਕਿਸਾਨਾਂ ਵੱਲੋਂ ਲੜੀਵਾਰ ਭੁੱਖ ਹੜਤਾਲ ਜਾਰੀ ਹੈ। ਬੁਲਾਰਿਆਂ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਉਹ ਲੰਮੇ ਸਮੇਂ ਦੀ ਤਿਆਰੀ ਕਰਕੇ ਆਏ ਹਨ। ਸਿੰਘੂ ਬਾਰਡਰ ’ਤੇ ਗੁਰਮੇਜ ਸਿੰਘ ਮੱਖਣਵਿੰਡੀ ਕੁੱਲ੍ਹ ਹਿੰਦ ਕਿਸਾਨ ਸਭਾ (ਅਜੈ ਭਵਨ), ਜੈਪਾਲ ਸਿੰਘ ਭਵਾਨੀਗੜ੍ਹ ਭਾਰਤੀ ਕਿਸਾਨ ਯੂਨੀਅਨ (ਡਕੌਂਦਾ), ਰਾਜਵੰਤ ਕੌਰ ਪੰਨੂ ਕਿਸਾਨ ਸੰਘਰਸ਼ ਕਮੇਟੀ, ਬਲਵਿੰਦਰ ਸਿੰਘ ਰਾਜੂ ਮਾਝਾ ਕਿਸਾਨ ਸੰਘਰਸ਼ ਕਮੇਟੀ, ਬਲਵੰਤ ਸਿੰਘ ਕੁੱਲ੍ਹ ਹਿੰਦ ਕਿਸਾਨ ਸਭਾ (ਪੁਨਾਵਾਲ), ਸੁਰਜੀਤ ਸਿੰਘ ਢੇਰ ਕੁੱਲ੍ਹ ਹਿੰਦ ਕਿਸਾਨ ਸਭਾ (ਪੁਨਾਵਾਲ), ਮਲਕੀਤ ਸਿੰਘ ਪਨੀਵਾਲਾ ਰਾਸ਼ਟਰੀ ਕਿਸਾਨ ਸੰਗਠਨ ਹਰਿਆਣਾ, ਹਰਭਜਨ ਸਿੰਘ ਪਨੀਵਾਲਾ ਰਾਸ਼ਟਰੀ ਕਿਸਾਨ ਸੰਗਠਨ ਹਰਿਆਣਾ, ਸੁਖਵੰਤ ਸਿੰਘ ਮਾਜਰੀ ਭਾਰਤੀ ਕਿਸਾਨ ਯੂਨੀਅਨ ਹਰਿਆਣਾ ਚੜੂਨੀ, ਮੁਕੇਸ਼ ਸੈਲਾ ਭਾਰਤੀ ਕਿਸਾਨ ਯੂਨੀਅਨ ਹਰਿਆਣਾ ਚੜੂਨੀ, ਮੁਹੰਮਦ ਖ਼ਾਨ ਭਾਰਤੀ ਕਿਸਾਨ ਯੂਨੀਅਨ ਹਰਿਆਣਾ ਚੜੂਨੀ ਭੁੱਖ ਹੜਤਾਲ ’ਤੇ ਬੈਠੇ।