ਨਵੀਂ ਦਿੱਲੀ: ਟੈਲੀਕਾਮ ਰੈਗੂਲੇਟਰੀ ਅਥਾਰਿਟੀ ਨੇ ‘ਟੀਵੀ ਚੈਨਲ ਸਿਲੈਕਟਰ ਵੈੱਬ ਪੋਰਟਲ’ ਲਾਂਚ ਕੀਤਾ ਹੈ। ਇਹ ਉਨ੍ਹਾਂ ਲਈ ਮਦਦਗਾਰ ਸਾਬਿਤ ਹੋਵੇਗਾ ਜਿਨ੍ਹਾਂ ਕੋਲ ਸਮਾਰਟਫੋਨ ਨਾ ਹੋਣ ਕਾਰਨ ਉਹ ਇਸੇ ਨਾਂ ਦੀ ਮੋਬਾਈਲ ਐਪ ਦੀ ਵਰਤੋਂ ਨਹੀਂ ਕਰ ਸਕਦੇ। ਐਪ ਪਿਛਲੇ ਸਾਲ 25 ਜੂਨ ਨੂੰ ਲਾਂਚ ਕੀਤੀ ਗਈ ਸੀ। ਇਸ ਨਾਲ ਖ਼ਪਤਕਾਰ ਆਪਣੀ ਸਬਸਕ੍ਰਿਪਸ਼ਨ ਦੇਖ ਕੇ ਉਸ ਨੂੰ ਨਵੇਂ ਸਿਰਿਓਂ ਲੈ ਸਕਦਾ ਹੈ, ਕੇਬਲ ਅਪਰੇਟਰ ਵੱਲੋਂ ਮੁਹੱਈਆ ਕਰਵਾਏ ਜਾ ਰਹੇ ਚੈਨਲ ਦੇਖ ਸਕਦਾ ਹੈ ਤੇ ਆਪਣੀ ਪਸੰਦ ਦਾ ਚੈਨਲ ਚੁਣ ਸਕਦਾ ਹੈ। ਚੈਨਲ ਚੁਣਨ ਬਾਰੇ ਦਸੰਬਰ 2018 ਵਿਚ ਇਕ ਰੈਗੂਲੇਟਰੀ ਢਾਂਚਾ ਲਿਆਂਦਾ ਗਿਆ ਸੀ। ਉਸ ਵੇਲੇ ਮਹਿਸੂਸ ਕੀਤਾ ਗਿਆ ਸੀ ਕਿ ਖ਼ਪਤਕਾਰ ਅਪਰੇਟਰ ਦੇ ਵੈੱਬ ਪੋਰਟਲ ਤੇ ਮੋਬਾਈਲ ਐਪ ਤੋਂ ਆਪਣੀ ਪਸੰਦ ਦਾ ਟੀਵੀ ਚੈਨਲ ਚੁਣਨ ਵਿਚ ਔਖ ਦਾ ਸਾਹਮਣਾ ਕਰ ਰਿਹਾ ਸੀ। -ਪੀਟੀਆਈ