ਲਖਨਊ, 3 ਜੁਲਾਈ
ਕਾਨਪੁਰ ਵਿਚ ਅਪਰਾਧੀਆਂ ਨਾਲ ਹੋਏ ਮੁਕਾਬਲੇ ਵਿੱਚ ਉੱਤਰ ਪ੍ਰਦੇਸ਼ ਪੁਲੀਸ ਦੇ ਡੀਐੱਸਪੀਸੁਪਰਡੈਂਟ ਸਣੇ ਅੱਠ ਪੁਲੀਸ ਮੁਲਾਜ਼ਮ ਮਾਰੇ ਗਏ ਹਨ ਅਤੇ 7 ਮੁਲਾਜ਼ਮ ਜ਼ਖਮੀ ਹੋ ਗਏ ਹਨ। ਇਸ ਦੌਰਾਨ ਦੋ ਅਪਰਾਧੀ ਵੀ ਮਾਰੇ ਗਏ। ਪੁਲੀਸ ਨੇ ਅੱਜ ਦੱਸਿਆ ਕਿ ਅਪਰਾਧੀ ਵਿਕਾਸ ਚੌਬੇ ਨੂੰ ਕਾਬੂ ਕਰਨ ਲਈ ਵੀਰਵਾਰ ਦੇਰ ਰਾਤ ਚੌਬੇਪੁਰ ਥਾਣੇ ਦੇ ਦਿਕਰੂ ਪਿੰਡ ਗਈ। ਦੁਬੇ ਖ਼ਿਆਫ਼ 60 ਫੌਜਦਾਰੀ ਕੇਸ ਦਰਜ ਹਨ।
ਜਿਵੇਂ ਹੀ ਪੁਲੀਸ ਟੀਮ ਬਦਮਾਸ਼ ਦੇ ਠਿਕਾਣੇ ’ਤੇ ਪਹੁੰਚੀ, ਪੁਲੀਸ ਟੀਮ ’ਤੇ ਅੰਨ੍ਹੇਵਾਹ ਫਾਇਰ ਸ਼ੁਰੂ ਹੋ ਗਈ,ਜਿਸ ਵਿੱਚ ਪੁਲੀਸ ਦੇ ਉਪ ਕਪਤਾਨ ਦੇਵੇਂਦਰ ਮਿਸ਼ਰਾ, ਤਿੰਨ ਸਬ ਇੰਸਪੈਕਟਰ ਅਤੇ ਚਾਰ ਕਾਂਸਟੇਬਲ ਮਾਰੇ ਗਏ। ਕਾਨਪੁਰ ਦੇ ਇੰਸਪੈਕਟਰ ਜਨਰਲ ਆਫ ਪੁਲੀਸ ਮੋਹਿਤ ਅਗਰਵਾਲ ਨੇ ਦੱਸਿਆ, “ਸ਼ੁੱਕਰਵਾਰ ਸਵੇਰੇ ਪੁਲੀਸ ਅਤੇ ਅਪਰਾਧੀਆਂ ਵਿਚਾਲੇ ਮੁਕਾਬਲੇ ਵਿਚ ਦੋ ਅਪਰਾਧੀ ਮਾਰੇ ਗਏ ਹਨ, ਉਨ੍ਹਾਂ ਦੀ ਪਛਾਣ ਨਹੀਂ ਹੋ ਸਕੀ ਹੈ। ਮਾਰੇ ਗਏ ਪੁਲੀਸ ਮੁਲਾਜ਼ਮਾਂ ਦੇ ਚਾਰ ਹਥਿਆਰ ਵੀ ਖੋਹ ਲਏ ਗਏ।