ਭੁਪਾਲ, 28 ਜਨਵਰੀ
ਰੱਬ ਬਾਰੇ ਟਿੱਪਣੀ ਕਰ ਕੇ ਕਥਿਤ ਤੌਰ ’ਤੇ ਧਾਰਮਿਕ ਭਾਵਨਾਵਾਂ ਠੇਸ ਪਹੁੰਚਾਉਣ ਦੇ ਇਕ ਮਾਮਲੇ ਵਿਚ ਪੁਲੀਸ ਨੇ ਟੀਵੀ ਅਭਿਨੇਤਰੀ ਸ਼ਵੇਤਾ ਤਿਵਾੜੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਦੇ ਹੁਕਮਾਂ ਉਤੇ ਭੁਪਾਲ ਦੀ ਪੁਲੀਸ ਨੇ ਕੇਸ ਦਰਜ ਕੀਤਾ ਹੈ। ਪੁਲੀਸ ਨੂੰ ਟਿੱਪਣੀ ਬਾਰੇ ਜਾਂਚ ਕਰਨ ਤੇ ਰਿਪੋਰਟ ਦੇਣ ਲਈ ਕਿਹਾ ਗਿਆ ਹੈ। ਤਿਵਾੜੀ ਨੇ ਵਿਵਾਦ ਛੇੜਨ ਵਾਲੀ ਇਹ ਟਿੱਪਣੀ ਬੁੱਧਵਾਰ ਆਪਣੀ ਵੈੱਬ ਸੀਰੀਜ਼ ‘ਸ਼ੋਅ ਸਟੌਪਰ’ ਦੇ ਪ੍ਰਚਾਰ ਦੌਰਾਨ ਕੀਤੀ ਸੀ। ਇਸ ਦੌਰਾਨ ਸ਼ਵੇਤਾ ਨੇ ਮੁਆਫ਼ੀ ਮੰਗਦਿਆਂ ਕਿਹਾ ਕਿ ਉਸ ਦੀ ਟਿੱਪਣੀ ਨੂੰ ਗਲਤ ਅਰਥਾਂ ’ਚ ਲਿਆ ਗਿਆ ਹੈ। ਅਭਿਨੇਤਰੀ ਖ਼ਿਲਾਫ਼ ਧਾਰਾ 295(ਏ) ਤਹਿਤ ਕੇਸ ਦਰਜ ਕੀਤਾ ਗਿਆ ਹੈ। -ਪੀਟੀਆਈ