ਮੁੰਬਈ, 12 ਮਾਰਚ
ਸਥਾਨਕ ਅਦਾਲਤ ਦੇ ਹੁਕਮਾਂ ਮਗਰੋਂ ਅੱਜ ਮੁੰਬਈ ਪੁਲੀਸ ਨੇ ਅਦਾਕਾਰਾ ਕੰਗਨਾ ਰਣੌਤ ਖ਼ਿਲਾਫ਼ ਕਥਿਤ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਕਿਤਾਬ ‘ਦਿੱਦਾ: ਦਿ ਵਾਰੀਅਰ ਕੁਈਨ ਆਫ ਕਸ਼ਮੀਰ’ ਦੇ ਲੇਖਕ ਆਸ਼ੀਸ਼ ਕੌਲ ਵੱਲੋਂ ਕਾਪੀ ਰਾਈਟ ਉਲੰਘਣਾ ਦੇ ਲਾਏ ਗਏ ਦੋਸ਼ਾਂ ਤੋਂ ਬਾਅਦ ਅਦਾਲਤ ਨੇ ਇਹ ਹੁਕਮ ਦਿੱਤੇ ਹਨ। ਕੌਲ ਨੇ ਦੋਸ਼ ਲਾਇਆ ਕਿ ਉਸ ਨੇ ਇਸ ਪੁਸਤਕ ਦੀ ਕਹਾਣੀ ਈਮੇਲ ਰਾਹੀਂ ਕੰਗਨਾ ਨੂੰ ਭੇਜੀ ਸੀ ਪਰ ਕੰਗਨਾ ਉਸ ਦੀ ਕਹਾਣੀ ਦਾ ਕੁਝ ਹਿੱਸਾ ਸੋਸ਼ਲ ਮੀਡੀਆ ’ਤੇ ਪੋਸਟ ਕਰਕੇ ਆਪਣੀ ਨਵੀਂ ਫਿਲਮ ਦਾ ਐਲਾਨ ਕਰ ਦਿੱਤਾ। -ਪੀਟੀਆਈ