ਰਾਜਕੋਟ: ਗੁਜਰਾਤ ਦੇ ਮੁੱਖ ਮੰਤਰੀ ਭੁਪੇਂਦਰ ਪਟੇਲ ਨੂੰ ਭਾਜਪਾ ਵੱਲੋਂ ਹਟਾਉਣ ਦੀ ਸੰਭਾਵਨਾ ਬਾਰੇ ਲੇਖ ਲਿਖਣ ’ਤੇ ਇਥੋਂ ਦੇ ਇਕ ਅਖ਼ਬਾਰ ਦੇ ਸੰਪਾਦਕ ਅਨਿਰੁੱਧ ਨਕੁਮ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਗਈ ਹੈ। ਰਾਜਕੋਟ ਦੇ ਸ਼ਾਮ ਸਮੇਂ ਨਿਕਲਣ ਵਾਲੇ ਅਖ਼ਬਾਰ ‘ਸੌਰਾਸ਼ਟਰ ਹੈੱਡਲਾਈਨ’ ਦੇ 22 ਅਗਸਤ ਦੇ ਅੰਕ ’ਚ ਲੇਖ ਦੀ ਹੈੱਡਲਾਈਨ ਸੀ ‘ਗੁੱਡਬਾਏ ਭੁਪੇਂਦਰਜੀ, ਵੈਲਕਮ ਰੁਪਾਲਾ’। ਰਾਜਕੋਟ ਸਿਟੀ ਦੇ ਇੰਸਪੈਕਟਰ ਸੀ ਜੀ ਜੋਸ਼ੀ ਨੇ ਕਿਹਾ ਕਿ ਲੇਖ ਲਿਖਣ ਵਾਲੇ ਸੰਪਾਦਕ ਅਨਿਰੁੱਧ ਅਤੇ ਉਸ ਦੀ ਪਤਨੀ, ਜੋ ਅਖ਼ਬਾਰ ਦੀ ਮਾਲਕ ਹੈ, ਖ਼ਿਲਾਫ਼ ਧਾਰਾ 505(1)(ਬੀ) ਅਤੇ 505 (2) ਐੱਫਆਈਆਰ ਦਰਜ ਕੀਤੀ ਗਈ ਹੈ। -ਪੀਟੀਆਈ