ਨਵੀਂ ਦਿੱਲੀ, 25 ਫਰਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰਾਹੁਲ ਗਾਂਧੀ ’ਤੇ ਸਾਧੇ ਨਿਸ਼ਾਨੇ ਦਾ ਜੁਆਬ ਦਿੰਦਿਆਂ ਸ੍ਰੀ ਗਾਂਧੀ ਨੇ ਕਿਹਾ ਕਿ ਮਛੇਰਿਆਂ ਲਈ ਕਿਸੇ ਮੰਤਰਾਲੇ ਦੇ ਅੰਦਰ ਮਹਿਜ਼ ਇੱਕ ਵਿਭਾਗ ਦੀ ਨਹੀਂ, ਬਲਕਿ ਇੱਕ ਵੱਖਰਾ ਮੱਛੀ ਪਾਲਣ ਮੰਤਰਾਲਾ ਬਣਾਉਣ ਦੀ ਲੋੜ ਹੈ। ਪ੍ਰਧਾਨ ਮੰਤਰੀ ਵੱਲੋਂ ਕੀਤੀ ਟਿੱਪਣੀ ਦਾ ਜੁਆਬ ਦਿੰਦਿਆਂ ਰਾਹੁਲ ਗਾਂਧੀ ਨੇ ਟਵੀਟ ਕੀਤਾ,‘ਪਿਆਰੇ ਪ੍ਰਧਾਨ ਮੰਤਰੀ, ਮਛੇਰਿਆਂ ਲਈ ਇੱਕ ਸੁਤੰਤਰ ਤੇ ਸਮਰਪਿਤ ਮੱਛੀ ਪਾਲਣ ਮੰਤਰਾਲਾ ਬਣਾਉਣ ਦੀ ਲੋੜ ਹੈ, ਨਾ ਕਿ ਕਿਸੇ ਮੰਤਰਾਲੇ ’ਚ ਸਿਰਫ਼ ਇੱਕ ਵਿਭਾਗ ਦੀ।’ -ਪੀਟੀਆਈ