ਰਾਏਪੁਰ: ਛੱਤੀਸਗੜ੍ਹ ਦੇ ਸਾਰੰਗੜ੍ਹ-ਬਿਲਾਈਗੜ੍ਹ ਜ਼ਿਲ੍ਹੇ ਵਿੱਚ ਅੱਜ ਇੱਕ ਪਰਿਵਾਰ ਦੇ ਪੰਜ ਜੀਆਂ ਦੀ ਹੱਤਿਆ ਕਰ ਦਿੱਤੀ ਗਈ ਜਦੋਂ ਕਿ ਇੱਕ ਹੋਰ ਵਿਅਕਤੀ ਦੀ ਲਾਸ਼ ਲਟਕਦੀ ਹੋਈ ਮਿਲੀ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਰਾਏਪੁਰ ਤੋਂ ਲਗਪਗ 200 ਕਿਲੋਮੀਟਰ ਦੂਰ ਸਲੀਹਾ ਥਾਣੇ ਅਧੀਨ ਪੈਂਦੇ ਪਿੰਡ ਥਰਗਾਓਂ ਵਿੱਚ ਵਾਪਰੀ ਹੈ। ਮ੍ਰਿਤਕਾਂ ਦੀ ਪਛਾਣ ਹੇਮਲਾਲ ਸਾਹੂ (55), ਉਸ ਦੀ ਪਤਨੀ ਜਗਮੋਤੀ ਸਾਹੂ (50), ਉਨ੍ਹਾਂ ਦੀਆਂ ਧੀਆਂ ਮੀਰਾ ਸਾਹੂ (30) ਅਤੇ ਮਮਤਾ ਸਾਹੂ (35) ਅਤੇ ਜੋੜੇ ਦੇ ਪੋਤੇ ਆਯੂਸ਼ (5) ਵਜੋਂ ਹੋਈ ਹੈ। ਇਸੇ ਪਿੰਡ ਦੇ ਰਹਿਣ ਵਾਲੇ ਮਨੋਜ ਸਾਹੂ ਦੀ ਲਾਸ਼ ਪੱਖੇ ਨਾਲ ਲਟਕਦੀ ਮਿਲੀ ਹੈ। ਪੁਲੀਸ ਨੇ ਕਿਹਾ ਕਿ ਸਬੂਤਾਂ ਤੋਂ ਲੱਗਦਾ ਹੈ ਕਿ ਮਨੋਜ ਨੇ ਸਾਰਿਆਂ ਦੀ ਹੱਤਿਆ ਕਰਨ ਮਗਰੋਂ ਖੁਦ ਫਾਹਾ ਲੈ ਲਿਆ। -ਪੀਟੀਆਈ