ਮੰਡੀ, 27 ਅਕਤੂਬਰ
ਇਸ ਜ਼ਿਲ੍ਹੇ ਦੇ ਚੌਰਘਾਟੀ ਦੇ ਬਰਧਾਣ ਵਿਚ ਇਕ ਕਾਰ ਖੱਡ ਵਿਚ ਡਿੱਗ ਗਈ ਜਿਸ ਕਾਰਨ ਕਾਰ ਸਵਾਰ ਪੰਜ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਹ ਪੰਜ ਜਣੇ ਵਿਆਹ ਤੋਂ ਪਰਤ ਰਹੇ ਸਨ। ਕਾਰ ਸਵਾਰਾਂ ਦੀ ਪਛਾਣ ਧਮਚਿਆਣ ਪਿੰਡ ਵਾਸੀਆਂ ਵਜੋਂ ਹੋਈ ਹੈ ਜੋ ਬਰੋਟ ਵਿਚ ਵਿਆਹ ਸਮਾਗਮ ਵਿਚ ਗਏ ਸਨ। ਇਸ ਮੌਕੇ ਪੁਲੀਸ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਮ੍ਰਿਤਕ ਦੇਹਾਂ ਨੂੰ ਬਾਹਰ ਕੱਢਿਆ ਤੇ ਬਚਾਅ ਕਾਰਜ ਸ਼ੁਰੂ ਕੀਤੇ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਦੇਰ ਰਾਤ ਵੇਲੇ ਵਾਪਰਿਆ ਤੇ ਰਾਤ ਦੇ ਹਨੇਰ ਵਿਚ ਕਿਸੇ ਨੂੰ ਹਾਦਸੇ ਬਾਰੇ ਪਤਾ ਨਾ ਲੱਗਿਆ ਤੇ ਇਸ ਦੀ ਜਾਣਕਾਰੀ ਸਵੇਰ ਵੇੇਲੇ ਲੱਗੀ ਹੈ। ਪੁਲੀਸ ਇਸ ਮਾਮਲੇ ਵਿਚ ਅਗਲੇਰੀ ਕਾਰਵਾਈ ਕਰ ਰਹੀ ਹੈ।