ਈਟਾਨਗਰ, 5 ਜੂਨ
ਅਰੁਣਾਚਲ ਪ੍ਰਦੇਸ਼ ਵਿੱਚ ਬੀਤੇ ਦੋ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਸ਼ੀ-ਯੋਮੀ ਜ਼ਿਲ੍ਹੇ ਵਿੱਚ ਇਕ ਪੁਲ ਰੜ੍ਹ ਗਿਆ, ਜਿਸ ਕਾਰਨ ਸੜਕ ਸੰਪਰਕ ਟੁੱਟ ਗਿਆ ਹੈ। ਇਕ ਅਧਿਕਾਰੀ ਨੇ ਅੱਜ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਚੀਨ ਸੀਮਾ ’ਤੇ ਸਥਿਤ ਸ਼ੀ-ਯੋਮੀ ਜ਼ਿਲ੍ਹੇ ਦੇ ਆਲੋ ਮੇਚੁਕ ਮਾਰਗ ’ਤੇ ਸਥਿਤ ਯਾਪਿਕ ਪਿੰਡ ਨੇੜੇ ਰਾਤ ਇਕ ਪੁਲ ਰੁੜ੍ਹ ਗਿਆ, ਜਿਸ ਕਾਰਨ ਜ਼ਿਲ੍ਹੇ ਦਾ ਸੰਪਰਕ ਮੁਲਕ ਦੇ ਹੋਰਨਾਂ ਹਿੱਸਿਆਂ ਨਾਲ ਟੁੱਟ ਗਿਆ ਹੈ। ਉਨ੍ਹਾਂ ਡੀ ਸੋਨਾ ਨੇ ਸੀਮਾ ਸੜਕ ਸੰਗਠਨ ਤੋਂ ਜੰਗੀ ਪੱਧਰ ’ਤੇ ਪੁਲ ਬਣਾਉਣ ਦੀ ਅਪੀਲ ਕੀਤੀ ਹੈ।