ਨਵੀਂ ਦਿੱਲੀ, 15 ਜੂਨ
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਹੈ ਕਿ ਵਿਦੇਸ਼ ’ਚ ਭਾਰਤੀ ਪ੍ਰਤਿਭਾ ’ਤੇ ਕਰੋਨਾ ਦੇ ਨਾਂਹ-ਪੱਖੀ ਆਰਥਿਕ ਅਸਰ ਨੂੰ ਘਟਾਊਣ ਲਈ ਧਿਆਨ ਕੇਂਦਰਤ ਕੀਤਾ ਜਾ ਰਿਹਾ ਹੈ ਅਤੇ ਊਥੋਂ ਦੀਆਂ ਸਰਕਾਰਾਂ ਨੂੰ ਪਰਵਾਸੀਆਂ ਦੀ ਭਲਾਈ ਯਕੀਨੀ ਬਣਾਊਣ ਲਈ ਆਖਿਆ ਜਾ ਰਿਹਾ ਹੈ। ਪ੍ਰੋਟੈਕਟਰਸ ਆਫ਼ ਇਮੀਗ੍ਰੈਂਟਸ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਸਾਲਾਨਾ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਊਨ੍ਹਾਂ ਕਿਹਾ ਕਿ ਪਰਵਾਸੀਆਂ ਨੂੰ ਵੀ ਕੋਵਿਡ ਨਾਲ ਝੰਬੇ ਅਰਥਚਾਰੇ ਦੀ ਨੁਹਾਰ ਬਦਲਣ ਦੀ ਚੁਣੌਤੀ ਨੂੰ ਸਵੀਕਾਰ ਕਰਨਾ ਚਾਹੀਦਾ ਹੈ। ਸ੍ਰੀ ਜੈਸ਼ੰਕਰ ਨੇ ਕਿਹਾ,‘‘ਸਾਡੀ ਸਰਕਾਰ ਨੇ ਪਿਛਲੇ ਛੇ ਸਾਲਾਂ ਦੌਰਾਨ ਭਾਰਤੀ ਪਰਵਾਸੀਆਂ ਦੇ ਹਿੱਤਾਂ ਨੂੰ ਊਤਸ਼ਾਹਿਤ ਕਰਨ ਲਈ ਊੱਚ ਪ੍ਰਾਥਮਿਕਤਾ ਦਿੱਤੀ ਹੈ।’’ਵਿਦੇਸ਼ ਮੰਤਰੀ ਨੇ ਕਿਹਾ ਕਿ ਸਰਕਾਰ ਦੂਜੇ ਮੁਲਕਾਂ ਦੀਆਂ ਸਰਕਾਰਾਂ ਨਾਲ ਪਰਵਾਸ ਅਤੇ ਆਊਣ-ਜਾਣ ਦੇ ਸਮਝੌਤਿਆਂ ਰਾਹੀਂ ਸੁਖਾਲਿਆਂ ਸਫ਼ਰ ਅਤੇ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਾਊਣ ਲਈ ਲਗਾਤਾਰ ਗੱਲਬਾਤ ਕਰ ਰਹੀ ਹੈ। ਊਨ੍ਹਾਂ ਕਿਹਾ ਕਿ ਵਿਦੇਸ਼ ’ਚ ਕਈ ਸਾਲ ਕੰਮ ਕਰਨ ਮਗਰੋਂ ਪਰਤੇ ਭਾਰਤੀ ਆਪਣੇ ਹੁਨਰ ਅਤੇ ਯੋਗਤਾ ਨਾਲ ਦੇਸ਼ ਦੇ ਵਿਕਾਸ ’ਚ ਯੋਗਦਾਨ ਪਾਊਣਗੇ। ਊਨ੍ਹਾਂ ਕਿਹਾ ਕਿ ਕੌਮੀ ਹੁਨਰ ਵਿਕਾਸ ਨਿਗਮ ਨੂੰ ਮੁਲਕ ਪਰਤੇ ਪਰਵਾਸੀ ਭਾਰਤੀਆਂ ਦੇ ਅੰਕੜੇ ਸੌਂਪੇ ਗਏ ਹਨ ਤਾਂ ਜੋ ਊਹ ‘ਸਵਦੇਸ਼ੀ’ ਹੁਨਰਮੰਦ ਵਰਕਰਾਂ ਦਾ ਡੇਟਾ ਬਣਾ ਸਕਣ। ਉਨ੍ਹਾਂ ਕਿਹਾ ਕਿ ਪਰਵਾਸੀ ਭਾਰਤੀਆਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਅਤੇ ਕਰੋਨਾ ਸੰਕਟ ਵੇਲੇ ਆਪਣੇ ਆਪ ਨੂੰ ਬਚਾਅ ਕੇ ਮੁਲਕ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਮੌਕੇ ਵਿਦੇਸ਼ ਰਾਜ ਮੰਤਰੀ ਵੀ. ਮੁਰਲੀਧਰਨ ਨੇ ਵੀ ਕਾਨਫਰੰਸ ਨੂੰ ਸੰਬੋਧਨ ਕੀਤਾ। -ਪੀਟੀਆਈ