ਨਵੀਂ ਦਿੱਲੀ, 5 ਨਵੰਬਰ
ਲੋਕ ਗਾਇਕਾ ਸ਼ਾਰਦਾ ਸਿਨਹਾ ਦਾ ਅੱਜ ਦੇਹਾਂਤ ਹੋ ਗਿਆ। 72 ਸਾਲਾ ਸਿਨਹਾ ਨੂੰ ਖੂਨ ਦੇ ਕੈਂਸਰ ਦੇ ਇਲਾਜ ਲਈ ਇੱਥੇ ਏਮਜ਼ ਵਿੱਚ ਦਾਖਲ ਕਰਵਾਇਆ ਗਿਆ ਸੀ। ਉਹ ਉੱਥੇ ਵੈਂਟੀਲੇਟਰ ’ਤੇ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਅਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਸਣੇ ਹੋਰਾਂ ਨੇ ਸ਼ਾਰਦਾ ਸਿਨਹਾ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਸ ਤੋਂ ਪਹਿਲਾਂ ਸ਼ਾਰਦਾ ਸਿਨਹਾ ਦੇ ਬੇਟੇ ਅੰਸ਼ੁਮਨ ਸਿਨਹਾ ਨੇ ਆਪਣੀ ਮਾਂ ਦੇ ਫੇਸਬੁੱਕ ਖਾਤੇ ਤੋਂ ਲਾਈਵ ਹੋ ਕੇ ਦੱਸਿਆ ਸੀ ਕਿ ਉਨ੍ਹਾਂ ਦੀ ਹਾਲਤ ਨਾਜ਼ੁਕ ਹੈ। ਭੋਜਪੁਰੀ, ਮੈਥਿਲੀ ਤੇ ਹੋਰ ਭਾਸ਼ਾਵਾਂ ਵਿੱਚ ਲੋਕ ਗੀਤ ਗਾਉਣ ਲਈ ਮਸ਼ਹੂਰ ਪਦਮ ਭੂਸ਼ਣ ਐਵਾਰਡੀ ਸ਼ਾਰਦਾ ਸਿਨਹਾ ਨੂੰ ਪਿਛਲੇ ਮਹੀਨੇ ਰੋਟਰੀ ਕੈਂਸਰ ਹਸਪਤਾਲ ਦਾਖਲ ਕਰਵਾਇਆ ਗਿਆ ਸੀ। -ਪੀਟੀਆਈ