ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 20 ਸਤੰਬਰ
ਫੂਡ ਰੈਗੂਲੇਟਰ ਵੱਲੋਂ ਸੋਮਵਾਰ ਨੂੰ ਜਾਰੀ ਤੀਜੀ ਸੁੂਬਾਈ ਫੂਡ ਰੈਂਕਿੰਗ ਵਿੱਚ ਗੁਜਰਾਤ, ਕੇਰਲਾ ਅਤੇ ਤਮਿਲਨਾਡੂ ਸਿਖਰ ’ਤੇ ਹਨ, ਜਦੋਂ ਕਿ ਹਿਮਾਚਲ ਪ੍ਰਦੇਸ਼ ਨੂੰ ਛੇਵਾਂ ਸਥਾਨ ਮਿਲਿਆ ਹੈ। 20 ਵੱਡੇ ਸੂਬਿਆਂ ਵਿਚ ਪੰਜਾਬ ਅਤੇ ਹਰਿਆਣਾ ਕ੍ਰਮਵਾਰ 11ਵੇਂ ਤੇ 12 ਸਥਾਨ ’ਤੇ , ਜਦੋਂ ਕਿ ਬਿਹਾਰ ਨੂੰ ਅਖੀਰਲਾ ਸਥਾਨ ਮਿਲਿਆ ਹੈ। ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਜੰਮੂ ਅਤੇ ਕਸ਼ਮੀਰ ਸਿਖਰ ’ਤੇ ਹੈ ਤੇ ਉਸ ਤੋਂ ਬਾਅਦ ਅੰਡੇਮਾਨ ਤੇ ਨਿਕੋਬਾਰ ਦੀਪ ਸਮੂਹ, ਦਿੱਲੀ ਅਤੇ ਚੰਡੀਗੜ੍ਹ ਦਾ ਸਥਾਨ ਹੈ। ਅੱਠ ਛੋਟੇ ਸੂਬਿਆਂ ਵਿੱਚ ਗੋਆ ਸਿਖਰ ’ਤੇ ਹੈ, ਜਦੋਂ ਕਿ ਮਿਜ਼ੋਰਮ ਨੂੰ ਅਖੀਰਲਾ ਸਥਾਨ ਮਿਲਿਆ ਹੈ। ਕਾਬਿਲੇਗੌਰ ਹੈ ਕਿ ਫੂਡ ਸੇਫਟੀ ਅਤੇ ਸਟੈਂਡਰਡਸ਼ ਅਥਾਰਟੀ ਆਫ ਇੰਡੀਆ ਹਰ ਵਰ੍ਹੇ ਓਵਰਆਲ ਫੂਡ ਸੇਫ਼ਟੀ ਪਰਫਾਰਮੈਂਸ ਦੇ ਆਧਾਰ ’ਤੇ ਸਟੇਟ ਫੂਡ ਸੇਫਟੀ ਇੰਡੈਕਸ ਜਾਰੀ ਕਰਦਾ ਹੈ। ਅਜਿਹੀ ਪਹਿਲੀ ਰਿਪੋਰਟ 7 ਜੂਨ 2019 ਨੂੰ ਵਿਸ਼ਵ ਫੂਡ ਸੇਫਟੀ ਦਿਵਸ ਦੇ ਮੌਕੇ ’ਤੇ ਜਾਰੀ ਕੀਤੀ ਗਈ ਸੀ।