ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 14 ਅਕਤੂਬਰ
ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਰਿੰਦਮ ਬਾਗ਼ਚੀ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਬਿਾਜ਼ ਸ਼ਰੀਫ਼ ਵੱਲੋਂ ਕੀਤੀ ਗੱਲਬਾਤ ਦੀ ਪੇਸ਼ਕਸ਼ ਦੇ ਹਵਾਲੇ ਨਾਲ ਅੱਜ ਗੁਆਂਢੀ ਮੁਲਕ ਨੂੰ ਭਾਰਤ ਦੇ ਸਟੈਂਡ ਬਾਰੇ ਦੋ ਟੁੱਕ ਸ਼ਬਦਾਂ ਸਾਫ਼ ਕਰ ਦਿੱਤਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਪਹਿਲਾਂ ਆਪਣੇ ਮੁਲਕ ਵਿਚਲੇ ਦਹਿਸ਼ਤੀ ਢਾਂਚੇ ਨੂੰ ਨਸ਼ਟ ਕਰੇ। ਬਾਗਚੀ ਨੇ ਕਿਹਾ, ‘‘ਜਿਵੇਂ ਕਿ ਅਸੀਂ ਹਮੇਸ਼ਾ ਕਹਿੰਦੇ ਹਾਂ, ਗੱਲਬਾਤ ਦਹਿਸ਼ਤਗਰਦੀ ਮੁਕਤ ਮਾਹੌਲ ਵਿੱਚ ਹੀ ਹੋ ਸਕਦੀ ਹੈ।