ਬਾਂਕੁਰਾ (ਪੱਛਮੀ ਬੰਗਾਲ), 22 ਅਗਸਤ
ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਵਿੱਚ ਸ਼ਾਮਲ ਹੋਣ ਵਾਲੇ ਪੱਛਮੀ ਬੰਗਾਲ ਦੇ ਸਾਬਕਾ ਮੰਤਰੀ ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਦਸ ਕਰੋੜ ਰੁਪਏ ਦੀਆਂ ਵਿੱਤੀ ਬੇਨੇਮੀਆਂ ਦੇ ਦੋਸ਼ ਵਿੱਚ ਅੱਜ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਬਿਸ਼ਨੂਪੁਰ ਤੋਂ ਤ੍ਰਿਣਮੂਲ ਕਾਂਗਰਸ ਦੇ ਸਾਬਕਾ ਵਿਧਾਇਕ ਨੂੰ ਈ-ਟੈਂਡਰਿੰਗ ਨਾਲ ਸਬੰਧਿਤ ਕਥਿਤ ਧਨ ਦੀ ਦੁਰਵਰਤੋਂ ਅਤੇ ਹੋਰ ਦੋਸ਼ਾਂ ਦੀ ਜਾਂਚ ਮਗਰੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਕਥਿਤ ਬੇਨੇਮੀਆਂ 2020 ਵਿੱਚ ਹੋਈਆਂ ਸਨ, ਜਦੋਂ ਉਹ ਸਥਾਨਕ ਨਗਰ ਕੌਂਸਲ ਦੇ ਪ੍ਰਧਾਨ ਸਨ। ਬਾਂਕੁਰਾ ਦੇ ਐੱਸਪੀ ਧ੍ਰਿਤਮਾਨ ਸਰਕਾਰ ਨੇ ਕਿਹਾ, ‘‘9.91 ਕਰੋੜ ਰੁਪਏ ਦੀ ਵਿੱਤੀ ਬੇਨੇਮੀ ਦੇ ਦੋਸ਼ਾਂ ਦੀ ਬਿਸ਼ਨੂਪੁਰ ਦੇ ਐੱਸਡੀਪੀਓ ਨੇ ਜਾਂਚ ਕੀਤੀ ਸੀ।’’ -ਪੀਟੀਆਈ