ਨਵੀਂ ਦਿੱਲੀ, 22 ਦਸੰਬਰ
ਸਾਬਕਾ ਨੌਕਰਸ਼ਾਹਾਂ ਦੇ ਇੱਕ ਸਮੂਹ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖੁੱਲ੍ਹਾ ਪੱਤਰ ਲਿਖਿਆ ਹੈ, ਜਿਸ ਵਿੱਚ ਉਨ੍ਹਾਂ ਕੇਂਦਰੀ ਵਿਸਟਾ ਪੁਨਰਵਿਕਾਸ ਪ੍ਰਾਜੈਕਟ ਬਾਰੇ ਨਿਰਾਸ਼ਾ ਜ਼ਾਹਰ ਕੀਤੀ ਹੈ। ਸੰਵਿਧਾਨਕ ਵਿਹਾਰ ਸਮੂਹ ਦੀ ਅਗਵਾਈ ਹੇਠ 69 ਸੇਵਾਮੁਕਤ ਨੌਕਰਸ਼ਾਹਾਂ ਨੇ ਦਾਅਵਾ ਕੀਤਾ ਹੈ ਕਿ ਜਿਥੇ ਦੇਸ਼ ਵਿੱਚ ਬੁਨਿਆਦੀ ਸਿਹਤ ਸਹੂਲਤਾਂ ਦੀ ਘਾਟ ਹੈ ਤੇ ਇਹ ਖੇਤਰ ਨਿਵੇਸ਼ ਦੀ ਦੁਹਾਈ ਦੇ ਰਿਹਾ ਹੈ, ਉਥੇ ਸਮਾਜਿਕ ਅਹਿਮੀਅਤ ਦੇ ਖੇਤਰਾਂ ਜਿਵੇਂ ਸਿਹਤ ਅਤੇ ਸਿੱਖਿਆ ਨੂੰ ਛੱਡ ਕੇ ਫਜ਼ੂਲ ਤੇ ਬੇਲੋੜੇ ਪ੍ਰਾਜੈਕਟ ਦੀ ਕੀ ਲੋੜ ਹੈ। ਉਨ੍ਹਾਂ ਕਾਰਨ ਪੁੱਛਿਆ ਹੈ ਕਿ ਸੰਸਦ ਦੀ ਨਵੀਂ ਇਮਾਰਤ ਕਿਉਂ ਇੰਨੀ ਜ਼ਰੂਰੀ ਹੈ। ਪੱਤਰ ਵਿੱਚ ਦਸਤਖ਼ਤ ਕਰਨ ਵਾਲਿਆਂ ਵਿੱਚ ਸਾਬਕਾ ਆਈਏਐਸ ਅਫਸਰ ਜਵਾਹਰ ਸਿਕਾਰ, ਜਾਵੇਦ ਉਸਮਾਨੀ, ਐਨਸੀ ਸੈਕਸੈਨਾ, ਆਈਪੀਐਸ ਅਫਸਰ ਜੁਲੀਓ ਰਬਿੇਰੋ ਆਦਿ ਸ਼ਾਮਲ ਹਨ।-ਏਜੰਸੀ