ਚੇਨੱਈ, 19 ਜਨਵਰੀ
ਉੱਘੀ ਕੈਂਸਰ ਮਾਹਿਰ ਤੇ ਇੱਥੋਂ ਦੇ ਕੈਂਸਰ ਇੰਸਟੀਚਿਊਟ ਦੀ ਚੇਅਰਪਰਸਨ ਡਾ. ਵੀ. ਸ਼ਾਂਤਾ ਦਾ ਅੱਜ ਤੜਕੇ ਦੇਹਾਂਤ ਹੋ ਗਿਆ। ਉਹ 93 ਸਾਲਾਂ ਦੇ ਸਨ। ਉਨ੍ਹਾਂ ਨੂੰ ਕੈਂਸਰ ਦੇ ਮਰੀਜ਼ਾਂ ਦੇ ਇਲਾਜ ਵਿੱਚ ਪਾਏ ਵਡਮੁੱਲੇ ਯੋਗਦਾਨ ਲਈ ਜਾਣਿਆ ਜਾਂਦਾ ਹੈ। ਕੈਂਸਰ ਇੰਸਟੀਚਿਊਟ ਦੇ ਸੂਤਰਾਂ ਅਨੁਸਾਰ ਡਾ. ਸ਼ਾਂਤਾ ਨੂੰ ਬੀਤੀ ਰਾਤ ਛਾਤੀ ਵਿੱਚ ਦਰਦ ਹੋਣ ’ਤੇ ਹਸਪਤਾਲ ਲਿਆਂਦਾ ਗਿਆ ਸੀ। ਇਲਾਜ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਅੱਜ ਤੜਕੇ ਉਨ੍ਹਾਂ ਦਾ ਦੇਹਾਂਤ ਹੋ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਕੇ ਡਾ. ਸ਼ਾਂਤਾ ਦੇ ਦੇਹਾਂਤ ’ਤੇ ਦੁਖ ਦਾ ਪ੍ਰਗਟਾਵਾ ਕੀਤਾ ਤੇ ਕਿਹਾ ਕਿ ਕੈਂਸਰ ਦੇ ਮਰੀਜ਼ਾਂ ਦੇ ਇਲਾਜ ਲਈ ਉਨ੍ਹਾਂ ਦੇ ਯਤਨਾਂ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ। -ਪੀਟੀਆਈ