ਜੈਪੁਰ, 14 ਅਗਸਤ
ਭਾਰਤ ਦੇ ਸਾਬਕਾ ਵਿਦੇਸ਼ ਮੰਤਰੀ ਨਟਵਰ ਸਿੰਘ ਦਾ ਲੜਕਾ ਜਗਤ ਸਿੰਘ ਅੱਜ ਮੁੜ ਭਾਜਪਾ ਵਿਚ ਸ਼ਾਮਲ ਹੋ ਗਿਆ। ਭਾਜਪਾ ਵਿਚ ਢਾਈ ਸਾਲ ਬਾਅਦ ਸ਼ਾਮਲ ਹੋਏ ਸਿੰਘ ਨੇ ਕਿਹਾ ਕਿ ਉਸ ਨੇ ਪਾਰਟੀ ਛੱਡ ਕੇ ਵੱਡੀ ਗਲਤੀ ਕੀਤੀ ਸੀ। ਦੋ ਵਾਰ ਦੇ ਵਿਧਾਇਕ ਨੂੰ ਸਾਲ 2018 ਵਿੱਚ ਭਾਜਪਾ ਨੇ ਟਿਕਟ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਜਿਸ ਕਾਰਨ ਉਸ ਨੇ ਪਾਰਟੀ ਛੱਡ ਦਿੱਤੀ ਸੀ।-ਪੀਟੀਆਈ