ਕੋਲਕਾਤਾ, 29 ਸਤੰਬਰ
ਕਾਂਗਰਸ ਛੱਡਣ ਤੋਂ ਦੋ ਦਿਨ ਬਾਅਦ ਗੋਆ ਦੇ ਸਾਬਕਾ ਮੁੱਖ ਮੰਤਰੀ ਲੁਈਜ਼ਿਨੋ ਫਲੇਰੋ ਤ੍ਰਿਣਮੂਲ ਕਾਂਗਰਸ ਵਿਚ ਸ਼ਾਮਲ ਹੋ ਗਏ ਹਨ। ਉਨ੍ਹਾਂ ਟੀਐਮਸੀ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਦੀ ਹਾਜ਼ਰੀ ਵਿਚ ਪਾਰਟੀ ਵਿਚ ਸ਼ਮੂਲੀਅਤ ਕੀਤੀ। ਇਸ ਮੌਕੇ ਸੌਗਾਤਾ ਰਾਏ ਤੇ ਸੁਬਰਤਾ ਮੁਖਰਜੀ ਵੀ ਹਾਜ਼ਰ ਸਨ। ਫਲੇਰੋ ਨੇ ਕਿਹਾ ਕਿ ‘ਸ਼ੁਰੂ ਤੋਂ ਹੀ ਮੈਂ ਕਾਂਗਰਸੀ ਹਾਂ। ਉਹੀ ਵਿਚਾਰਧਾਰਾ ਤੇ ਸਿਧਾਂਤ ਹਨ। ਅੱਜ ਜਦ ਮੈਂ ਟੀਐਮਸੀ ਵਿਚ ਸ਼ਾਮਲ ਹੋ ਰਿਹਾ ਹਾਂ, ਮੇਰਾ ਸੁਫ਼ਨਾ ਕਾਂਗਰਸ ਪਰਿਵਾਰ ਨੂੰ ਇਕਜੁੱਟ ਕਰਨਾ ਹੈ। ਮੈਂ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਾਂਗਾ ਕਿ ਕਾਂਗਰਸ ਪਰਿਵਾਰ ਮੁੜ ਇਕੱਠਾ ਹੋਵੇ। ਮੇਰਾ ਮਕਸਦ ਭਾਜਪਾ ਨੂੰ ਹਰਾਉਣਾ ਹੈ।’ ਇਸ ਤੋਂ ਪਹਿਲਾਂ ਉਨ੍ਹਾਂ ਗੋਆ ਦੇ ਕੁਝ ਹੋਰ ਕਾਂਗਰਸੀ ਆਗੂਆਂ ਨਾਲ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਮੁਲਾਕਾਤ ਕੀਤੀ। -ਪੀਟੀਆਈ