ਜੰਮੂ, 9 ਅਪਰੈਲ
ਹਵਾਲਾ ਗਰੋਹ ਮਾਮਲੇ ’ਚ ਲੋੜੀਂਦੇ ਜੰਮੂ ਕਸ਼ਮੀਰ ਦੇ ਸਾਬਕਾ ਮੰਤਰੀ ਬਾਬੂ ਸਿੰਘ ਨੂੰ ਅੱਜ ਕਠੂਆ ਜ਼ਿਲ੍ਹੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਜਤਿੰਦਰ ਸਿੰਘ ਉਰਫ਼ ‘ਬਾਬੂ ਸਿੰਘ’ 6 ਅਪਰੈਲ ਨੂੰ ਉਸ ਖ਼ਿਲਾਫ਼ ਜਾਰੀ ਲੁੱਕਆਊਟ ਨੋਟਿਸ ਤੋਂ ਬਾਅਦ ਸਿੰਘ ਫ਼ਰਾਰ ਸੀ। ਉਸ (ਸਾਬਕਾ ਮੰਤਰੀ) ਨੂੰ ਪੁੱਛ ਪੜਤਾਲ ਲਈ ਜੰਮੂ ਲਿਆਂਦਾ ਗਿਆ ਹੈ। ਬਾਬੂ ਸਿੰਘ ਸਾਲ 2002-2005 ਵਿੱਚ ਪੀਡੀਪੀ-ਕਾਂਗਰਸ ਸਰਕਾਰ ਵਿੱਚ ਮੰਤਰੀ ਸੀ।