ਹੁਬਲੀ, 9 ਨਵੰਬਰ
ਵਿਸ਼ੇਸ਼ ਸੀਬੀਆਈ ਕੋਰਟ ਨੇ ਕਰਨਾਟਕ ਦੇ ਸਾਬਕਾ ਮੰਤਰੀ ਵਿਨੈ ਕੁਲਕਰਨੀ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਸੀਬੀਆਈ ਨੇ ਕੁਲਕਰਨੀ ਨੂੰ ਭਾਜਪਾ ਦੇ ਜ਼ਿਲ੍ਹਾ ਪੰਚਾਇਤ ਮੈਂਬਰ ਯੋਗੀਸ਼ ਗੌੜਾ ਗਾਉਡਰ ਦੀ 15 ਜੂਨ 2016 ਨੂੰ ਉਹਦੇ ਹੀ ਜਿਮ ਵਿੱਚ ਅਣਪਛਾਤਿਆਂ ਵੱਲੋਂ ਕੀਤੀ ਹੱਤਿਆ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ। ਜਦੋਂ ਹੱਤਿਆ ਹੋਈ ਊਸ ਮੌਕੇ ਕੁਲਕਰਨੀ ਸਿੱਧਾਰਮਈਆ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਿੱਚ ਖਾਣਾਂ ਤੇ ਭੂ-ਵਿਗਿਆਨ ਮੰਤਰੀ ਸੀ। ਕੋਰਟ ਨੇ ਅੱਜ ਵਰਚੁਅਲ ਸੁਣਵਾਈ ਦੌਰਾਨ ਕੁਲਕਰਨੀ ਨੂੰ 23 ਨਵੰਬਰ ਤਕ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ। -ਪੀਟੀਆਈ