ਮੁੰਬਈ, 9 ਅਗਸਤ
ਅਦਾਕਾਰਾ ਅਤੇ ਸਾਬਕਾ ਮਿਸ ਇੰਡੀਆ ਵਰਲਡ ਨਤਾਸ਼ਾ ਸੂਰੀ ਨੇ ਐਤਵਾਰ ਨੂੰ ਕਿਹਾ ਕਿ ਉਸ ਨੂੰ ਕਰੋਨਾ ਹੋ ਗਿਆ ਹੈ ਤੇ ਇਸ ਸਮੇਂ ਉਹ ਆਪਣੇ ਘਰ ਇਕਾਂਤਵਾਸ ਵਿੱਚ ਹੈ। 31 ਸਾਲਾ ਸੂਰੀ ਨੇ ਕਿਹਾ ਕਿ ਉਹ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਪੁਣੇ ਗਈ ਸੀ ਅਤੇ ਮੁੰਬਈ ਪਰਤਣ ’ਤੇ ਬਿਮਾਰ ਹੋ ਗਈ। ਉਸ ਨੂੰ ਬੁਖਾਰ ਸੀ, ਗਲੇ ਵਿਚ ਖਰਾਸ਼ ਹੋ ਰਹੀ ਸੀ। ਇਸ ਲਈ ਟੈਸਟ ਕਰਵਾਇਆ ਤੇ ਉਸ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਉਸ ਨੇ ਕਿਹਾ ਕਿ ਉਸ ਦੀ ਭੈਣ ਅਤੇ ਦਾਦੀ ਦਾ ਵੀ ਟੈਸਟ ਕੀਤਾ ਗਿਆ ਹੈ ਤੇ ਊਨ੍ਹਾਂ ਦੀ ਰਿਪੋਰਟ ਦੀ ਉਡੀਕ ਹੈ।