ਮੁੰਬਈ: ਮਿਸਟਰ ਇੰਡੀਆ ਮੁਕਾਬਲੇ ਦੇ ਸਾਬਕਾ ਜੇਤੂ ਮਨੋਜ ਪਾਟਿਲ (29) ਨੇ ਇੱਥੇ ਓਸ਼ੀਵਾੜਾ ਇਲਾਕੇ ’ਚ ਆਪਣੀ ਰਿਹਾਇਸ਼ ’ਤੇ ਅੱਜ ਤੜਕੇ ਨੀਂਦ ਦੀਆਂ ਗੋਲੀਆਂ ਖਾ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਮਨੋਜ ਦੀ ਮੈਨੇਜਰ ਪਰੀਨਾਜ਼ ਨੇ ਦੱਸਿਆ ਕਿ ਪਰਿਵਾਰਕ ਮੈਂਬਰ ਉਸ ਨੂੰ ਹਸਪਤਾਲ ਲੈ ਕੇ ਗਏ, ਜਿੱਥੇ ਉਸ ਦੀ ਹਾਲਤ ‘ਨਾਜ਼ੁਕ’ ਦੱਸੀ ਜਾ ਰਹੀ ਹੈ। ਪਰੀਨਾਜ਼ ਮੁਤਾਬਕ ਪਾਟਿਲ, ਜੋ ਕਿ ਮਾਡਲ ਹੈ, ਨੇ ਕੁਝ ਦਿਨ ਪਹਿਲਾਂ ਓਸ਼ੀਵਾੜਾ ਥਾਣੇ ’ਚ ਇੱਕ ਪੱਤਰ ਦਿੱਤਾ ਸੀ, ਜਿਸ ਵਿੱਚ ਉਸ ਨੇ ਇੱਕ ਬੌਲੀਵੁੱਡ ਅਦਾਕਾਰ ’ਤੇ ਉਸ ਨੂੰ ਸੋਸ਼ਲ ਮੀਡੀਆ ’ਤੇ ਬਦਨਾਮ ਕਰਨ ਅਤੇ ਰੁਕਾਵਟਾਂ ਖੜ੍ਹੀਆਂ ਕਰਨ ਦਾ ਕਥਿਤ ਦੋਸ਼ ਲਾਉਂਦਿਆਂ ਉਸ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਸੀ। -ਪੀਟੀਆਈ