ਮੁੰਬਈ, 16 ਸਤੰਬਰ
ਸਾਬਕਾ ‘ਮਿਸਟਰ ਇੰਡੀਆ’ ਮਨੋਜ ਪਾਟਿਲ ਨੇ ਕਥਿਤ ਤੌਰ ‘ਤੇ ਮੁੰਬਈ ਦੇ ਉਪਨਗਰ ਓਸ਼ੀਵਾੜਾ ਸਥਿਤ ਆਪਣੇ ਘਰ ਵਿੱਚ ਨੀਂਦ ਦੀਆਂ ਗੋਲੀਆਂ ਖਾ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਉਸ ਦੀ ਹਾਲਤ ਨਾਜ਼ੁਕ ਹੈ। ਪਾਟਿਲ ਦੀ ਮੈਨੇਜਰ ਪਰੀ ਨਾਜ਼ ਨੇ ਦੱਸਿਆ ਕਿ ਬੀਤੀ ਰਾਤ 12.30 ਤੋਂ 1 ਵਜੇ ਦਰਮਿਆਨ ਓਸ਼ੀਵਾੜਾ ਸਥਿਤ ਸਾਈਲੀਲਾ ਇਮਾਰਤ ਵਿੱਚ ਪਾਟਿਲ ਨੇ ਗੋਲੀਆਂ ਖਾਧੀਆਂ। ਪਰਿਵਾਰਕ ਮੈਂਬਰ ਉਸ ਨੂੰ ਤੁਰੰਤ ਹਸਪਤਾਲ ਲੈ ਗਏ, ਜਿੱਥੇ ਉਸਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਨਾਜ਼ ਨੇ ਦੱਸਿਆ ਕਿ ਪਾਟਿਲ ਮਾਡਲ ਹੈ। ਕੁਝ ਦਿਨ ਪਹਿਲਾਂ ਪਾਟਿਲ ਨੇ ਓਸ਼ੀਵਾੜਾ ਥਾਣੇ ਨੂੰ ਪੱਤਰ ਸੌਂਪਿਆ ਸੀ, ਜਿਸ ਵਿੱਚ ਬਾਲੀਵੁੱਡ ਅਭਿਨੇਤਾ ’ਤੇ ਉਸ ਨੂੰ ਸੋਸ਼ਲ ਮੀਡੀਆ ‘ਤੇ ਕਥਿਤ ਤੌਰ ’ਤੇ ਬਦਨਾਮ ਕਰਨ ਅਤੇ ਉਸ ਦੇ ਪੇਸ਼ੇਵਰ ਜੀਵਨ ਵਿੱਚ ਸਮੱਸਿਆਵਾਂ ਪੈਦਾ ਕਰਨ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਗਈ ਸੀ।