ਔਰੰਗਾਬਾਦ: ਨਾਂਦੇੜ ਦੇ ਸਾਬਕਾ ਸੰਸਦ ਮੈਂਬਰ ਭਾਸਕਰ ਪਾਟਿਲ ਖਟਗਾਉਂਕਰ ਤੇ ਵਿਧਾਇਕ ਓਮਪ੍ਰਕਾਸ਼ ਪੋਕਰਨਾ ਐਤਵਾਰ ਨੂੰ ਭਾਜਪਾ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਏ। ਖਟਗਾਉਂਕਰ ਨੇ ਕਿਹਾ ਕਿ ਉਹ ਪਹਿਲਾਂ ਮਹਾਰਾਸ਼ਟਰ ਦੇ ਮੰਤਰੀ ਅਸ਼ੋਕ ਚਵਾਨ ਦਾ ਵਿਰੋਧੀ ਸੀ ਪਰ ਹੁਣ ਅਜਿਹਾ ਨਹੀਂ ਹੈ। ਉਨ੍ਹਾਂ ਕਿਹਾ ਕਿ ਉਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਪਸੰਦ ਸੀ ਪਰ ਹੁਣ ਆਪਣੇ ਕਾਰਕੁਨਾਂ ਨੂੰ ਇਨਸਾਫ਼ ਦਿਵਾਉਣ ਲਈ ਕਾਂਗਰਸ ਦਾ ‘ਹੱਥ’ ਫੜਨਾ ਜ਼ਰੂਰੀ ਹੈ। ਇਸ ਦੌਰਾਨ ਚਵਾਨ ਨੇ ਖਟਗਾਉਂਕਰ ਤੇ ਪੋਕਰਨਾ ਦਾ ਪਾਰਟੀ ਵਿੱਚ ਸ਼ਾਮਿਲ ਹੋਣ ’ਤੇ ਸਵਾਗਤ ਕੀਤਾ। -ਪੀਟੀਆਈ