ਮੁੰਬਈ, 5 ਜੁਲਾਈ
ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਰਾਜਪਾਲ ਊਰਜਿਤ ਪਟੇਲ, ਜਿਨ੍ਹਾਂ ਦਾ ਕਾਰਜਕਾਲ ਕਾਫੀ ਵਿਵਾਦਤ ਰਿਹਾ, ਵੱਲੋਂ ਇਸ ਮਹੀਨੇ ਦੇ ਅਖ਼ੀਰ ਵਿੱਚ ਇਕ ਕਿਤਾਬ ਰਿਲੀਜ਼ ਕੀਤੀ ਜਾਵੇਗੀ। ਇਹ ਜਾਣਕਾਰੀ ਕਿਤਾਬ ਦੇ ਪ੍ਰਕਾਸ਼ਕਾਂ ਨੇ ਦਿੱਤੀ। ‘ਓਵਰਡਰਾਫ਼ਟ: ਸੇਵਿੰਗ ਦਿ ਇੰਡੀਅਨ ਸੇਵਰ’ ਨਾਂ ਦੀ ਇਹ ਕਿਤਾਬ ਡੁੱਬੇ ਕਰਜ਼ਿਆਂ ਸਬੰਧੀ ਮੁੱਦਿਆਂ ’ਤੇ ਆਧਾਰਤ ਹੈ ਜਿਸ ਨੇ ਮੌਜੂਦਾ ਸਾਲਾਂ ਵਿੱਚ ਭਾਰਤੀ ਬੈਂਕਿੰਗ ਪ੍ਰਣਾਲੀ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ। ਇਸ ਕਿਤਾਬ ਵਿੱਚ ਕਰਜ਼ੇ ਡੁੱਬਣ ਅਤੇ ਇਸ ਸਮੱਸਿਆ ਤੋਂ ਨਜਿੱਠਣ ਲਈ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਵਜੋਂ ਸ੍ਰੀ ਪਟੇਲ ਵੱਲੋਂ ਕੀਤੇ ਗਏ ਉਪਰਾਲਿਆਂ ਦਾ ਜ਼ਿਕਰ ਕੀਤਾ ਗਿਆ ਹੈ। ਪ੍ਰਕਾਸ਼ਕ ਹਾਰਪਰ ਕੌਲਿਨਜ਼ ਇੰਡੀਆ ਨੇ ਟਵੀਟ ਕੀਤਾ, ‘‘ਸਾਡੀਆਂ ਬੱਚਤਾਂ ਨੂੰ ਬਚਾਉਣ ਦੇ ਮਕਸਦ ਨਾਲ ਬੈਂਕਾਂ ਨੂੰ ਬੇਈਮਾਨ ਵਿਅਕਤੀਆਂ ਤੋਂ ਬਚਾਉਣ ਲਈ ਨੀਤੀਆਂ ਬਣਾਉਣ ਵਾਸਤੇ ਊਰਜਿਤ ਪਟੇਲ ਨੇ ਮੈਕਰੋਇਕਨੌਮਿਕਸ ਦਾ ਆਪਣਾ 30 ਸਾਲਾਂ ਦਾ ਤਜਰਬਾ ਲਗਾ ਦਿੱਤਾ।’’ -ਪੀਟੀਆਈ