ਜੈਪੁਰ, 1 ਨਵੰਬਰ
ਜੈਸਲਮੇਰ ਪੁਲੀਸ ਨੇ ਅੱਜ ਸੇਬੀ ਦੇ ਸਾਬਕਾ ਚੇਅਰਮੈਨ ਪ੍ਰਤਿਪ ਚੌਧਰੀ ਨੂੰ ਇੱਕ ਹੋਟਲ ਦੀ ਜਾਇਦਾਦ ਨੂੰ ਐਨਪੀਏ ਐਲਾਨਣ ਤੋਂ ਬਾਅਦ ਸਸਤੇ ਭਾਅ ’ਤੇ ਵੇਚਣ ਦੇ ਮਾਮਲੇ ਵਿੱਚ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਇਹ ਕਾਰਵਾਈ ਅਦਾਲਤ ਵਲੋਂ ਗ੍ਰਿਫਤਾਰੀ ਦੇ ਹੁਕਮਾਂ ਤੋਂ ਬਾਅਦ ਕੀਤੀ। ਉਸ ਉਤੇ ਦੋਸ਼ ਹੈ ਕਿ ਉਸ ਨੇ ਕਰੀਬ 200 ਕਰੋੜ ਰੁਪਏ ਦੀ ਹੋਟਲ ਦੀ ਜਾਇਦਾਦ ਨੂੰ ਮਾੜੇ ਕਰਜ਼ਿਆਂ ਵਾਲੀ ਸੰਪਤੀ ਐਲਾਨ ਕੇ 25 ਕਰੋੜ ਰੁਪਏ ਵਿੱਚ ਵੇਚ ਦਿੱਤਾ।