ਗੁਰੂਗ੍ਰਾਮ: ਇਥੋਂ ਦੇ ਫੋਰਟਿਸ ਹਸਪਤਾਲ ਨੇ ਭਿਵਾੜੀ ’ਚ ਫਸੇ ਆਪਣੇ ਇਕ ਆਕਸੀਜਨ ਟੈਂਕਰ ਨੂੰ ਛੁਡਾਉਣ ਲਈ ਕੇਂਦਰ, ਹਰਿਆਣਾ ਅਤੇ ਰਾਜਸਥਾਨ ਸਰਕਾਰਾਂ ਨੂੰ ਅਪੀਲ ਕੀਤੀ ਹੈ। ਫੋਰਟਿਸ ਹਸਪਤਾਲ ਨੇ ਟਵਿੱਟਰ ’ਤੇ ਪੋਸਟ ਪਾ ਕੇ ਇਹ ਸੁਨੇਹੇ ਭੇਜੇ। ਉਨ੍ਹਾਂ ਕਿਹਾ ਕਿ ਹਸਪਤਾਲ ’ਚ ਸਿਰਫ਼ 45 ਮਿੰਟ ਦੀ ਆਕਸੀਜਨ ਬਚੀ ਹੈ। ਉਨ੍ਹਾਂ ਮਰੀਜ਼ਾਂ ਦੀਆਂ ਜਾਨਾਂ ਬਚਾਉਣ ’ਚ ਸਹਾਇਤਾ ਕਰਨ ਲਈ ਅਸ਼ੋਕ ਗਹਿਲੋਤ, ਰਾਜਨਾਥ ਸਿੰਘ, ਪਿਯੂਸ਼ ਗੋਇਲ, ਮਨੋਹਰ ਲਾਲ ਖੱਟਰ ਅਤੇ ਅਮਿਤ ਸ਼ਾਹ ਨੂੰ ਸੁਨੇਹੇ ਭੇਜੇ। -ਆਈਏਐਨਐਸ