ਨਵੀਂ ਦਿੱਲੀ, 8 ਮਾਰਚ
ਐਨਫੋਰਸਮੈਂਟ ਡਾਇਰੈਕਟੋਰੇਟ ਨੇ ਨੈਸ਼ਨਲ ਕਾਂਗਰਸ ਪਾਰਟੀ (ਐੱਨਸੀਪੀ) ਦੇ ਆਗੂ ਅਤੇ ਉਸ ਦੇ ਤਿੰਨ ਸਾਥੀਆਂ ਨੂੰ ਪੁਣੇ ਦੀ ਸਹਿਕਾਰੀ ਬੈਂਕ ਨਾਲ ਕਥਿਤ 71 ਕਰੋੜ ਰੁਪਏ ਤੋਂ ਵੱਧ ਦੀ ਧੋਖਾਧੜੀ ਨਾਲ ਜੁੜੇ ਇੱਕ ਮਾਮਲੇ ਦੀ ਜਾਂਚ ਦੇ ਸਬੰਧ ਵਿੱਚ ਗ੍ਰਿਫ਼ਤਾਰ ਕੀਤਾ ਹੈ। ਏਜੰਸੀ ਨੇ ਅੱਜ ਇਹ ਜਾਣਕਾਰੀ ਦਿੱਤੀ। ਐੱਨਸੀਪੀ ਦੇ ਸਾਬਕਾ ਐੱਮਐੱਲਸੀ (ਵਿਧਾਨ ਸਭਾ ਕੌਂਸਲ ਮੈਂਬਰ) ਅਤੇ ਪੁਣੇ ਦੀ ਸ਼ਿਵਾਜੀਰਾਓ ਸਹਿਕਾਰੀ ਬੈਂਕ ਦੇ ਮੁੱਖ ਪ੍ਰੋਮੋਟਰ-ਡਾਇਰੈਕਟਰ ਅਨਿਲ ਸ਼ਿਵਾਜੀਰਾਓ ਭੌਸਲੇ ਇਸ ਕੇਸ ਵਿੱਚ ਮੁੱਖ ਮੁਲਜ਼ਮ ਹਨ। ਉਨ੍ਹਾਂ ਤੋਂ ਇਲਾਵਾ ਡਾਇਰੈਕਟਰ ਸੂਰਿਆਜੀ ਪਾਂਡੂਰੰਗ ਜਾਧਵ, ਮੁੱਖ ਕਾਰਜਕਾਰੀ ਅਧਿਕਾਰੀ ਤਾਨਾਜੀ ਦੱਤੂ ਪਡਵਾਲ ਅਤੇ ਸੈਲਾਸ਼ ਭੌਸਲੇ ਦੀ ਗ੍ਰਿਫ਼ਤਾਰੀ ਹੋਈ ਹੈ। ਇਨ੍ਹਾਂ ਨੂੰ ਕਾਲੀ ਕਮਾਈ ਰੋਕੂ ਕਾਨੂੰਨ (ਪੀਐੱਮਐੱਲਏ) ਤਹਿਤ ਛੇ ਮਾਰਚ ਨੂੰ ਯਰਵਦਾ ਜੇਲ੍ਹ ਵਿੱਚੋਂ ਗ੍ਰਿਫ਼ਤਾਰ ਕੀਤਾ ਗਿਆ, ਜਿੱਥੇ ਉਹ ਧੋਖਾਧੜੀ ਦੇ ਕੇਸ ਵਿੱਚ ਨਿਆਂਇਕ ਹਿਰਾਸਤ ਵਿੱਚ ਹਨ। -ਪੀਟੀਆਈ