ਕੋਰਬਾ, 25 ਜੁਲਾਈ
ਸਾਊਥ ਈਸਟਰਨ ਕੋਲਫੀਲਡਜ਼ ਲਿਮਿਟਡ ਦੇ ਚਾਰ ਅਧਿਕਾਰੀਆਂ ਨੂੰ ਛੱਤੀਸਗੜ੍ਹ ਦੇ ਕੋਰਬਾ ਜ਼ਿਲ੍ਹੇ ’ਚ ਪਿੰਡ ਵਾਸੀਆਂ ਨੇ ਕਰੀਬ ਦੋ ਘੰਟਿਆਂ ਤੱਕ ਬੰਦੀ ਬਣਾ ਕੇ ਉਨ੍ਹਾਂ ਨਾਲ ਕੁੱਟਮਾਰ ਕੀਤੀ। ਪੁਲੀਸ ਮੁਤਾਬਕ ਇਹ ਘਟਨਾ 23 ਜੁਲਾਈ ਦੀ ਹੈ ਜਦੋਂ ਅਧਿਕਾਰੀ ਮਾਲਗਾਉਂ ਪਿੰਡ ’ਚ ਖੁਦਾਈ ਤੋਂ ਪਹਿਲਾਂ ਇਲਾਕੇ ਦੀ ਜਾਂਚ ਕਰ ਰਹੇ ਸਨ। ਪੁਲੀਸ ਨੇ ਦੋ ਦਰਜਨ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ। ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਉਨ੍ਹਾਂ ਦੇ ਮੁੜ ਵਸੇਬੇ ਦਾ ਢੁਕਵਾਂ ਪ੍ਰਬੰਧ ਕੀਤੇ ਬਿਨ੍ਹਾਂ ਪ੍ਰਾਜੈਕਟ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਉਂਜ ਕੰਪਨੀ ਦਾ ਕਹਿਣਾ ਹੈ ਕਿ ਪਿੰਡਾਂ ਦੀ ਜ਼ਮੀਨ 1986 ’ਚ ਐਕੁਆਇਰ ਕਰਨ ਮਗਰੋਂ ਪੂਰਾ ਮੁਆਵਜ਼ਾ ਅਦਾ ਕੀਤਾ ਜਾ ਚੁੱਕਿਆ ਹੈ। –ਪੀਟੀਆਈ