ਸ੍ਰੀਨਗਰ, 8 ਮਾਰਚ
ਸੁਰੱਖਿਆ ਬਲਾਂ ਨੇ ਮੰਗਲਵਾਰ ਨੂੰ ਜੰਮੂ ਕਸ਼ਮੀਰ ਦੇ ਬਾਰਾਮੂਲਾ ਤੇ ਪੁਲਵਾਮਾ ਜ਼ਿਲ੍ਹਿਆਂ ਤੋਂ ਲਸ਼ਕਰ -ਏ‘ ਤਈਬਾ ਦੇ ਚਾਰ ਦਹਿਸ਼ਤਗਰਦਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੂੰ ਦਹਿਸ਼ਤਗਰਦਾਂ ਦੇ ਲੁਕੇ ਹੋਣ ਦੀ ਸੂਚਨਾ ਮਿਲੀ ਸੀ, ਜਿਸ ਮਗਰੋਂ ਸੋਪੋਰ ਦੇ ਰਾਫੀਆਬਾਦ ਦੇ ਨਦੀਹਾਲ ਇਲਾਕੇ ਦੀ ਘੇਰਾਬੰਦੀ ਕੀਤੀ ਕਰਕੇ ਤਲਾਸ਼ੀ ਚਲਾਈ ਗਈ। ਇਸ ਦੌਰਾਨ ਇਕ ਦਹਿਸ਼ਤਗਰਦ ਨੂੰ ਕਾਬੂ ਕਰ ਲਿਆ ਗਿਆ। ਗ੍ਰਿਫਤਾਰ ਕੀਤੇ ਗਏ ਦਹਿਸ਼ਤਗਰਦ ਦੀ ਪਛਾਣ ਫਿਰਦੌਸ ਅਹਿਮਦ ਵਾਨੀ ਵਜੋਂ ਹੋਈ ਹੈ ਜੋ ਚੈੱਕ ਸੇਰੀ ਪੱਤਣ ਦਾ ਵਸਨੀਕ ਹੈ। ਇਸੇ ਦੌਰਾਨ ਇਕ ਹੋਰ ਗੁਪਤਾ ਸੂਚਨਾ ’ਤੇ ਸੁਰੱਖਿਆ ਬਲਾਂ ਨੇ ਪੁਲਵਾਮਾ ਜ਼ਿਲ੍ਹੇ ਵਿਚੋਂ ਤਿੰਨ ਦਹਿਸ਼ਤਗਰਦਾਂ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਦੀ ਪਛਾਣ ਆਮਿਰ ਨਜ਼ੀਰ ਹਾਜ਼ਰ ਵਾਸੀ ਵਾਗਮ, ਸੁਹੇਲ ਅਹਿਮਦ ਭੱਟ ਅਤੇ ਨਸੀਰ ਹੁਸੈਨ ਦੋਵੇਂ ਵਾਸੀ ਚਿਨਾਰ ਬਾਗ ਵਜੋਂ ਹੋਈ ਹੈ। ਦਹਿਸ਼ਤਗਰਦਾਂ ਕੋਲੋਂ ਏਕੇ 56, ਏਕੇ47 ਰਾਫੀਫਲਾਂ, ਹਥਗੋਲੇ ਤੇ ਗੋਲੀ ਸਿੱਕਾ ਬਰਾਮਦ ਹੋਇਆ ਹੈ। ਸ਼ੁਰੂਆਤੀ ਜਾਂਚ ਵਿੱਚ ਪਤਾ ਚਲਿਆ ਹੈ ਕਿ ਇਹ ਦਹਿਸ਼ਤਗਰਦ ਆਰਿਫ ਹਾਜ਼ਰ ਉਰਫ ਰਹਿਮਾਨ ਦੇ ਸਾਥੀ ਸਨ। ਪੁਲੀਸ ਨੇ ਕੇਸ ਦਰਜ ਕਰ ਕੇ ਜਾਂਚ ਆਰੰਭ ਦਿੱਤੀ ਹੈ। -ਏਜੰਸੀ