ਨਵੀਂ ਦਿੱਲੀ: ਅੱਜ ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਐੱਮ ਵੈਂਕਈਆ ਨਾਇਡੂ ਨੇ ਸਵਪਨ ਦਾਸਗੁਪਤਾ, ਮਹੇਸ਼ ਜੇਠਮਲਾਨੀ ਸਣੇ ਚਾਰ ਰਾਜ ਸਭਾ ਮੈਂਬਰਾਂ ਨੂੰ ਸਹੁੰ ਚੁਕਾਈ। ਉਨ੍ਹਾਂ ਕਿਹਾ ਕਿ ਮਹਾਮਾਰੀ ਵਰਗੇ ਮੁਸ਼ਕਿਲ ਸਮੇਂ ਵਿੱਚ ਸੰਸਦ ਮੈਂਬਰਾਂ ਦੀ ਜ਼ਿੰਮੇਵਾਰੀ ਹੋਰ ਵੀ ਵਧ ਜਾਂਦੀ ਹੈ। ਬਾਕੀ ਦੇ ਦੋ ਮੈਂਬਰ ਸੀਪੀਆਈ(ਐੱਮ) ਦੇ ਜੌਹਨ ਬ੍ਰਿਟਾਸ ਅਤੇ ਵੀ ਸਿਵਾਦਾਸਨ ਹਨ। ਮਹੇਸ਼ ਜੇਠਮਲਾਨੀ ਤੇ ਦਾਸਗੁਪਤਾ ਨੂੰ ਰਾਸ਼ਟਰਪਤੀ ਵੱਲੋਂ ਨਾਮਜ਼ਦ ਕੀਤਾ ਗਿਆ ਹੈ। -ਪੀਟੀਆਈ