ਨਵੀਂ ਦਿੱਲੀ, 20 ਜੁਲਾਈ
20 ਜੁਲਾਈ ਦਾ ਦਿਨ ਇਤਿਹਾਸ ਦੇ ਪੰਨਿਆਂ ਵਿਚ ਵਿਸ਼ੇਸ਼ ਸਥਾਨ ਰੱਖਦਾ ਹੈ। ਦਰਅਸਲ ਇਹ ਉਹੀ ਤਾਰੀਖ ਹੈ ਜਦੋਂ ਨੀਲ ਆਰਮਸਟ੍ਰਾਂਗ ਨੇ ਚੰਦ ਦੀ ਸਤ੍ਵਾ ‘ਤੇ ਸਭ ਤੋਂ ਪਹਿਲਾਂ ਕਦਮ ਰੱਖਿਆ ਸੀ। 16 ਜੁਲਾਈ ਨੂੰ ਨਾਸਾ ਦਾ ਪੁਲਾੜ ਸ਼ਟਲ ਅਪੋਲੋ 11, ਜੋ ਅਮਰੀਕਾ ਦੇ ਫਲੋਰੀਡਾ ਸੂਬੇ ਵਿਚ ਸਥਿਤ ਜੇਐੱਫ ਕੈਨੇਡੀ ਸਪੇਸ ਸੈਂਟਰ ਤੋਂ ਉੱਡਿਆ ਸੀ, ਚਾਰ ਦਿਨਾਂ ਦੀ ਯਾਤਰਾ ਪੂਰੀ ਕਰਨ ਤੋਂ ਬਾਅਦ 20 ਜੁਲਾਈ 1969 ਨੂੰ ਚੰਦ ’ਤੇ ਪਹੁੰਚ ਗਿਆ। ਇਹ ਪੁਲਾੜ ਵਾਹਨ ਚੰਦ ‘ਤੇ 21 ਘੰਟੇ 31 ਮਿੰਟ ਤੱਕ ਰਿਹਾ।