ਕੋਲਕਾਤਾ, 18 ਸਤੰਬਰ
ਭਾਰਤੀ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ (ਐੱਫਐੱਸਐੱਸਏਆਈ) ਨੇ ਮਿਲਾਵਟ ਨੂੰ ਰੋਕਣ ਲਈ ਇਸ ਮਹੀਨੇ ਦੁੱਧ ਅਤੇ ਦੁੱਧ ਉਤਪਾਦਾਂ ਬਾਰੇ ਦੇਸ਼ ਵਿਆਪੀ ਮੁਹਿੰਮ ਸ਼ੁਰੂ ਕੀਤੀ ਹੈ। ਇਹ ਮੁਹਿੰਮ ਅਕਤੂਬਰ ਤੱਕ ਜਾਰੀ ਰਹੇਗੀ ਤੇ ਅਥਾਰਟੀ ਦਸੰਬਰ ਤੱਕ ਸਿਹਤ ਮੰਤਰਾਲੇ ਨੂੰ ਆਪਣੀ ਰਿਪੋਰਟ ਸੌਂਪ ਸਕਦੀ ਹੈ। ਐੱਫਐੱਸਐੱਸਏਆਈ ਸਲਾਹਕਾਰ (ਕੁਆਲਟੀ ਐਸ਼ੋਰੈਂਸ) ਸਤਯੇਨ ਕੇ ਪਾਂਡਾ ਨੇ ਕਿਹਾ,‘ਨਿਗਰਾਨੀ ਸਰਵੇਖਣ ਦੇਸ਼ ਭਰ ਦੇ 766 ਜ਼ਿਲ੍ਹਿਆਂ ਵਿੱਚ ਚੱਲ ਰਿਹਾ ਹੈ ਤੇ ਇਸ ਦੌਰਾਨ 10,000 ਤੋਂ ਵੱਧ ਨਮੂਨੇ ਇਕੱਠੇ ਕੀਤੇ ਜਾਣਗੇ। ਇਸ ਉਦੇਸ਼ ਲਈ ਦੋ ਹੋਰ ਏਜੰਸੀਆਂ ਦੀ ਮਦਦ ਲਈ ਗਈ ਹੈ। ਸਰਵੇਖਣ ਦੇ ਦਾਇਰੇ ਵਿੱਚ ਦੁੱਧ, ਖੋਆ, ਪਨੀਰ, ਘਿਓ, ਮੱਖਣ, ਦਹੀਂ ਅਤੇ ਆਈਸ ਕਰੀਮ ਸ਼ਾਮਲ ਹਨ।